ਗੁਰਇਕਬਾਲ ਸਿੰਘ ਮਾਹਲ ਦੀ ਅਗੁਆਈ ਹੇਠ ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਲਈ 200 ਟੀਨ ਘਿਉ ਅਤੇ 50 ਬੋਰਿਆਂ ਖੰਡ ਭੇਜੀ

ਅੱਜ ਅਕਾਲੀ ਦਲ (ਬਾਦਲ) ਦੇ ਕੋਮੀ ਜਥੇਬੰਧਕ ਸੱਕਤਰ ਅਤੇ ਪੀ ਏ ਸੀ ਮੈਂਬਰ ਸ਼੍ਰੀ ਗੁਰਇਕਬਾਲ ਸਿੰਘ ਮਾਹਲ ਦੀ ਅਗੁਆਈ ਹੇਠ ਹਲਕਾ ਵਿਧਾਨ ਸਭਾ ਕਾਦੀਆਂ ਦੇ ਸਹਿਯੋਗਿਆਂ ਵੱਲੋਂ ਸ਼੍ਰੀ ਹਰਮਿੰਦਰ ਸਾਹਿਬ ਦੇ ਲੰਗਰ ਲਈ ਖਾਣ ਪੀਣ ਦੀ ਸਾਮਗਰੀ ਭੇਜੀ ਗਈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਸ਼੍ਰੀ ਹਰਮੰਦਿਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਲਈ ਵਿਧਾਨ ਸਭਾ ਹਲਕਾ ਦੇ ਸਹਿਯੋਗਿਆਂ ਵੱਲੋਂ 200 ਟੀਨ ਘਿਉ ਅਤੇ 50 ਬੋਰਿਆਂ ਖੰਡ ਦੀਆਂ ਭੇਜਿਆਂ ਗਈਆਂ ਹਨ। ਅਕਾਲੀ ਦਲ (ਬਾਦਲ) ਦੀ ਸਫ਼ਲਤਾ ਲਈ ਅਰਦਾਸ ਕਰਨ ਤੋਂ ਬਾਅਦ ਰਾਸ਼ਨ ਸਾਮਗਰੀ ਵਿਸ਼ੇਸ਼ ਵਾਹਨਾਂ ਚ ਕਾਦੀਆਂ ਤੋਂ ਰਵਾਨਾ ਕੀਤੀ ਗਈ। ਇੱਸ ਮੋਕੇ ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਚ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਬਸਪਾ ਨਾਲ ਅਕਾਲੀ ਦਲ (ਬਾਦਲ) ਦਾ ਇੱਕ ਇਤਿਹਾਸਿਕ ਫ਼ੈਸਲਾ ਹੈ। ਜੋ ਪੰਜਾਬ ਦੀ ਰਾਜਨੀਤਿ ਦੇ ਸਮੀਕਰਨ ਬਦਲੇਗਾ। ਅਤੇ ਅਕਾਲੀ ਦਲ (ਬਾਦਲ) ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਇੱਸ ਮੋਕੇ ਤੇ ਨਗਰ ਕੋਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਮਾਹਲ, ਕਮਲਜੀਤ ਸਿੰਘ, ਕੁਲਵੰਤ ਸਿੰਘ ਮੋਤੀ ਭਾਟੀਆ, ਕਸ਼ਮੀਰ ਸਿੰਘ, ਰਤਨ ਸਿੰਘ, ਗੁਰਬਿੰਦਰ ਸਿੰਘ ਲਾਡੀ ਮਾਹਲ, ਸਰਬਜੀਤ ਸਿੰਘ ਮਾਹਲ, ਕੁਲਦੀਪ ਸਿਘ, ਜੋਗਿੰਦਰ ਸਿੰਘ ਭੰਗਵਾਂ, ਮਿੰਟਾ ਚਾਹਲ, ਹਰਪ੍ਰੀਤ ਸਿੰਘ ਮਾਹਲ, ਗਿਆਨ ਸਿੰਘ, ਤਰਲੋਕ ਸਿੰਘ, ਪਿਆਰਾ ਸਿੰਘ, ਕਸ਼ਮੀਰ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ ਬੇਰੀ,ਲਖਵਿੰਦਰ ਸਿੰਘ ਸੋਨੂੰ ਬਾਜਵਾ, ਵਿਜੇ ਕੁਮਾਰ, ਪਰਗਟ ਸਿੰਘ ਬੱਲ, ਰਾਜਕੁਮਾਰ ਜੀਟਰ, ਜਗਰੂਪ ਸਿੰਘ, ਗੁਰਬੀਰ ਸਿੰਘ ਸਮੇਤ ਅਨੇਕ ਅਕਾਲੀ ਨੇਤਾ ਅਤੇ ਵਰਕਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: