ਬੁਜ਼ੁਰਗ ਮਾਂ ਜਸਬੀਰ ਕੌਰ ਦੇ ਮਾਮਲੇ ਚ ਆਇਆ ਨਵਾਂ ਮੋੜ, ਮਹਿਲਾ ਕਮਿਸ਼ਨ ਖ਼ੁਦ ਕਾਦੀਆਂ ਆਕੇ ਕਰੇਗੀ ਜਾਂਚ

ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਚ ਆਪਣੇ ਦੋਂਵੇ ਪੁੱਤਰਾਂ ਦੀ ਅਣਦੇਖੀ ਦੀ ਸ਼ਿਕਾਰ ਮਹਿਲਾ ਜਸਬੀਰ ਕੌਰ ਦੇ ਸੁਰਖ਼ੀਆਂ ਚ ਆਉਣ ਤੋਂ ਬਾਅਦ ਇੱਹ ਮਾਮਲਾ ਮਹਿਲਾ ਕਮੀਸ਼ਨ (ਚੰਡੀਗੜ) ਪੰਜਾਬ ਤੱਕ ਪੁੱਜਣ ਕਾਰਨ ਨਵਾਂ ਮੋੜ ਆ ਗਿਆ ਹੈ।

ਸ਼੍ਰੀਮਤਿ ਮਨੀਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੇ ਇੱਸ ਮਾਮਲੇ ਚ ਬੁਜ਼ੁਰਗ ਮਹਿਲਾਂ ਨੂੰ ਆਪਣੇ ਦੋਂਵੇ ਪੁੱਤਰਾਂ ਨਾਲ ਚੰਡੀਗੜ ਡੀ ਐਸ ਪੀ ਕਾਦੀਆਂ ਨਾਲ ਪਹੁੰਚਣ ਦਾ ਆਦੇਸ਼ ਦਿੱਤਾ ਸੀ। ਪਰ ਬੁਜ਼ੁਰਗ ਮਹਿਲਾ ਨੇ ਪੁਲੀਸ ਨੂੰ ਇੱਹ ਕਹਿਕੇ ਚੰਡੀਗੜ ਜਾਣ ਤੋਂ ਇਨਕਾਰ ਕਰ ਦਿੱਤਾ ਕਿ ਉਸਦੇ ਪੁੱਤਰਾਂ ਨਾਲ ਸੁਲਾਹ ਹੋ ਗਈ ਹੈ। ਇੱਸ ਲਈ ਹੁਣ ਕਿਸੇ ਦੇ ਵਿਰੁੱਧ ਕਾਰਵਾਈ ਨਹੀਂ ਕਰਨਾ ਚਾਹੁੰਦੀ। ਜਿਸਤੇ ਮਹਿਲਾ ਕਮਿਸ਼ਨ ਪੰਜਾਬ ਨੇ ਜਸਬੀਰ ਕੋਰ ਦੇ ਦੋਂਵੇ ਪੁੱਤਰਾਂ ਅਤੇ ਡੀ ਐਸ ਪੀ ਚੰਡੀਗੜ ਸੱਦਕੇ ਮਾਮਲੇ ਦੀ ਜਾਂਚ ਕੀਤੀ। ਇੱਸ ਸਬੰਧ ਚ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਜੋ ਤੱਥ ਸਾਹਮਣੇ ਆਏ ਹਨ ਉਸਦੇ ਮੁਤਾਬਿਕ ਬੁਜ਼ੁਰਗ ਦੀਆਂ ਦੋ ਬੇਟਿਆਂ ਵੀ ਹਨ ਜਿਨ੍ਹਾਂ ਚ ਇੱਕ ਆਸਾਮ ਵੱਲ ਅਤੇ ਦੂਜੀ ਲੁਧਿਆਣਾ ਚ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਬੇਟਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦੀ ਦੇਖਭਾਲ ਕਰਨ। ਉਨ੍ਹਾਂ ਬੇਟੀ ਨੂੰ ਵੀ ਤਲਬ ਕੀਤਾ ਹੈ। ਇਸੇ ਤਰ੍ਹਾਂ ਬੁਜ਼ੁਰਗ ਮਹਿਲਾ ਦੇ ਪੁੱਤਰਾਂ ਨੇ ਆਪਣੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਵਸੀਅਤ ਮੁਤਾਬਿਕ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ ਸੀ। ਇਨ੍ਹਾਂ ਗੱਲਾਂ ਨੂੰ ਮਦੇਨਜ਼ਰ ਰਖਦੇ ਹੋਏ ਮਾਮਲਾ ਪੈਂਡਿੰਗ ਚ ਪਾ ਦਿੱਤਾ ਹੈ। ਸ਼੍ਰੀਮਤਿ ਗੁਲਾਟੀ ਨੇ ਕਿਹਾ ਕਿ ਦੋਂਵੇ ਪੁੱਤਰ ਸਰਕਾਰੀ ਪੈਨਸ਼ਨਰ ਹਨ। ਅਤੇ ਇਨ੍ਹਾਂ ਦੀਆਂ ਬੇਟਿਆਂ ਡਾਕਟਰ ਅਤੇ ਟੀਚਰ ਹਨ। ਪਰ ਦੁੱਖ ਦੀ ਗੱਲ ਹੈ ਕਿ ਇਹ ਪਰਿਵਾਰ ਇੱਕ ਬੁਜ਼ੁਰਗ ਮਾਂ ਨੂੰ ਲਾਵਾਰਸ ਛੱਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਂਵੇ ਪੁੱਤਰਾਂ ਦੀ ਜਿਥੇ ਪੈਨਸ਼ਨ ਕੈਂਸਲ ਕਰਵਾ ਸਕਦੇ ਹਨ ਉਸੇ ਤਰ੍ਹਾਂ ਜਿਹੜੀ ਜ਼ਮੀਨ ਪੁਤਰਾਂ ਨੇ ਆਪਣੇ ਨਾਂ ਕਰਵਾ ਲਈ ਹੈ ਉਹ ਵੀ ਕੈਂਸਲ ਕਰਵਾਕੇ ਬੁਜ਼ੁਰਗ ਮਾਤਾ ਦੇ ਨਾਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਉਹ ਇੱਸ ਬਾਰੇ ਫ਼ੈਸਲਾ ਲੈਣਗੇ। ਉਹ ਛੇਤੀ ਹੀ ਬੁਜ਼ੁਰਗ ਨਾਲ ਮਿਲਣ ਲਈ ਆਪ ਕਾਦੀਆਂ ਆਕੇ ਮਾਮਲੇ ਦੀ ਜਾਣਕਾਰੀ ਹਾਸਿਲ ਕਰਣਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: