ਮਹਿਲਾ ਕਮੀਸ਼ਨ ਦੀ ਚੇਅਰਪਰਸਨ ਦੇ ਗ਼ੈਰਜ਼ਿੰਮੇਦਾਰਾਨਾ ਰਵੈਏ ਤੇ ਭੜਕੇ ਬੁਜ਼ਰਗ ਮਹਿਲਾ ਦੇ ਪੁੱਤਰ

ਅੱਜ ਮਹਿਲਾ ਕਮੀਸ਼ਨ ਪੰਜਾਬ ਦੀ ਚੇਅਰਪਰਸਨ ਸ਼੍ਰੀਮਤਿ ਮਨੀਸ਼ਾ ਗੁਲਾਟੀ ਕਾਦੀਆਂ ਦੇ ਨੇੜਲੇ ਪਿੰਡ ਨਾਥਪੁਰ ਚ ਪਹੁੰਚੇ। ਜਿਥੇ ਉਨ੍ਹਾਂ ਜਸਬੀਰ ਕੋਰ (85) ਨਾਲ ਮੁਲਾਕਾਤ ਕੀਤੀ ਜੋਕਿ ਆਪਣੇ ਪੁੱਤਰਾਂ ਦੀ ਅਣਦੇਖੀ ਦਾ ਸ਼ਿਕਾਰ ਸੀ ਅਤੇ ਇਕਲੇ ਆਪਣੇ ਘਰ ਚ ਰਹਿਣ ਨੂੰ ਮਜਬੂਰ ਸੀ। ਉਨ੍ਹਾਂ ਨੇ ਬੁਜ਼ੁਰਗ ਮਹਿਲਾ ਦੇ ਸਾਹਮਣੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਜਿਹੜੀ ਜ਼ਮੀਨ ਦੀ ਵਸੀਅਤ ਸੀ ਉਸਨੂੰ ਰੱਦ ਕਰਕੇ ਉਹ ਜ਼ਮੀਨ ਪੁੱਤਰਾਂ ਤੋਂ

ਖੋਹਕੇ ਬੁਜ਼ਰਗ ਮਹਿਲਾ ਦੇ ਨਾਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਬੁਜ਼ਰਗ ਮਹਿਲਾ ਜਾਂ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੂੰ ਧਮਕੀ ਦੇਵੇਗਾ ਤਾਂ ਅਸੀਂ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਇੱਸ ਮੋਕੇ ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼੍ਰੀਮਤਿ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਉਨ੍ਹਾਂ ਦੀ ਇੱਸ ਮਾਮਲੇ ਚ ਡੀ ਸੀ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨਾਲ ਗੱਲ ਹੋ ਗਈ ਹੈ। ਅਤੇ ਇੱਹ ਤੈਅ ਪਾਇਆ ਹੈ ਕਿ ਵਸੀਅਤ ਕੈਸਲ ਕਰਕੇ ਜ਼ਮੀਨ ਮਾਤਾ ਜਸਬੀਰ ਕੌਰ ਦੇ ਨਾਂ ਇੱਕ ਹਫ਼ਤੇ ਤੱਕ ਕਰ ਦਿੱਤੀ ਜਾਵੇਗੀ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਆਰਡਰ ਕਰ ਦਿੱਤੇ ਹਨ। ਇਸੇ ਦੋਰਾਨ ਮਾਤਾ ਜਸਬੀਰ ਕੌਰ ਦੇ ਪੁੱਤਰ ਅਤੇ ਉਨ੍ਹਾਂ ਦੇ ਪਾਰਿਵਾਰਿਕ ਮੈਂਬਰ ਮੋਕੇ ਤੇ ਪਹੁੰਚ ਗਏ ਅਤੇ ਸ਼੍ਰੀਮਤਿ ਮਨੀਸ਼ਾ ਗੁਲਾਟੀ ਨੂੰ ਕਹਿਣ ਲਗੇ ਕਿ ਸਾਡਾ ਪੱਖ ਸੁਣੇ ਬਿਨਾਂ ਉਹ ਕਿਂਵੇ ਇੱਕ ਤਰਫ਼ਾ ਫ਼ੈਸਲਾ ਕਰ ਸਕਦੇ ਹਨ। ਜਿਸਤੇ ਉਨ੍ਹਾਂ ਕਿਹਾ ਕਿ ਮੈਂ ਫ਼ੈਸਲਾ ਕਰ ਲਿਆ ਹੈ। ਜਿਸਤੇ ਮਾਮਲਾ ਕਾਫ਼ੀ ਤੂਲ ਫ਼ੜ ਗਿਆ।

ਮਾਤਾ ਜਸਬੀਰ ਕੌਰ ਦੇ ਪੁੱਤਰ ਅਤੇ ਉਨ੍ਹਾਂ ਦੇ ਪਾਰਿਵਾਰਿਕ ਮੈੰਬਰਾਂ ਨੇ ਮਨੀਸ਼ਾ ਗੁਲਾਟੀ ਦੀ ਗੱਡੀ ਨੂੰ ਰੋਕ ਲਿਆ ਅਤੇ ਕਿਹਾ ਕਿ ਬਿਨਾਂ ਪੱਖ ਜਾਣੇ ਬਿਨਾਂ ਉਨ੍ਹਾਂ ਨੂੰ ਜਾਣ ਨਹੀਂ ਦੇਣਗੇ। ਜਿਸਤੇ ਡੀ ਐਸ ਪੀ ਕਾਦੀਆਂ ਨੇ ਬੜੀ ਮੁਸ਼ਕਿਲ ਨਾਲ ਮਨੀਸ਼ਾ ਗੁਲਾਟੀ ਨੂੰ ਥੁ ਊਥੋਂ ਬਾਹਰ ਕੱਢਿਆ। ਜਦੋਂ ਡੀ ਸੀ ਗੁਰਦਾਸਪੁਰ ਸ੍ਰLੀ ਮੁਹੰਮਦ ਇਸ਼ਫ਼ਾਕ ਤੋ ਜ਼ਮੀਨ ਦੀ ਰਜਿਸਟਰੀ ਰੱਦ ਕੀਤੇ ਜਾਣ ਦੇ ਹੁਕਮਾਂ ਬਾਰੇ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਮਨੀਸ਼ਾ ਗੁਲਾਟੀ ਨਾਲ ਇੱਸ ਮਸਲੇ ਬਾਰੇ ਗੱਲ ਹੋਈ ਸੀ। ਜਿਸਤੇ ਉਨ੍ਹਾਂ ਨੇ ਦੱਸਿਆ ਕਿ ਸੀਨਿਅਰ ਸੀਟੀਜ਼ਨ ਐਕਟ ਦੇ ਤਹਿਤ ਜਦੋਂ ਬੁਜ਼ਰਗ ਮਾਤਾ ਲਿਖਤੀ ਸ਼ਿਕਾਇਤ ਕਰਦੇ ਹਨ ਤਾਂ ਇਸਦੀ ਜਾਂਚ ਐਸ ਡੀ ਐਮ ਬਟਾਲਾ ਵੱਲੋਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ ਤੇ ਫ਼ਿਰ ਕਾਨੂੰਨੀ ਤਰੀਕੇ ਨਾਲ ਅੱਗੇ ਦੀ ਕਾਰਵਾਈ ਹੋ ਸਕੇਗੀ। ਉਨ੍ਹਾਂ ਕਿਹਾ ਮਨੀਸ਼ਾ ਗੁਲਾਟੀ ਨੂੰ ਦੂਜੇ ਧਿਰ ਦਾ ਵੀ ਪੱਖ ਜਾਣਨਾ ਚਾਹੀਦਾ ਹੈ। ਦੂਜੇ ਪਾਸੇ ਕਾਦੀਆਂ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਵੀ ਕਿਹਾ ਹੈ ਕਿ ਜ਼ਿਲਾਧੀਸ਼ ਦੀ ਹਿਦਾਇਤਾਂ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਹੀ ਜ਼ਮੀਨ ਦੀ ਰਜਿਸਟਰੀ ਮਾਤਾ ਜਸਬੀਰ ਕੋਰ ਦੇ ਨਾਂ ਹੋਣਾ ਸੰਭਵ ਹੋਵੇਗੀ। ਉਧਰ ਮਾਤਾ ਜਸਬੀਰ ਕੋਰ ਦੇ ਪੁੱਤਰ ਬਲਵਿੰਦਰ ਸਿੰਘ ਅਤੇ ਰਾਜਕੰਵਲ ਸਿਮਘ ਨੇ ਮਨੀਸ਼ਾ ਗੁਲਾਟੀ ਤੇ ਆਰੋਪ ਲਗਾਇਆ ਹੈ ਕਿ ਉਸਨੂੰ ਚੰਡੀਗੜ ਚ ਉਨ੍ਹਾਂ ਦਾ ਪੱਖ ਸੁਣਨ ਦੀ ਬਜਾਏ ਧਮਕਿਆਂ ਦਿੱਤੀਆਂ ਹਨ ਕਿ ਉਨ੍ਹਾਂ ਦੀ ਪੈਨਸ਼ਨ ਕੈਂਸਲ ਕਰਵਾ ਦਿੱਤੀ ਜਾਵੇਗੀ। ਅਤੇ ਰਜਿਸਟਰੀ ਕੈਂਸਲ ਕਰਵਾਕੇ ਮਾਤਾ ਦੇ ਨਾਂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਆਪਣੀ ਮਾਂ ਨਾਲ ਰਹਿਕੇ ਉਨ੍ਹਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ। ਪਰ ਕੁੱਝ ਰਿਸ਼ਤੇਦਾਰ ਇੱਸ ਮਾਮਲੇ ਨੂੰ ਤੂਲ ਦੇ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: