ਵੱਖ ਵੱਖ ਧਰਮਾਂ ਦੀ ਤਸਵੀਰਾਂ ਗੰਦੇ ਨਾਲੇ ਨੇੜੇ ਸੁਟਿਆਂ

ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਵੱਖ ਵੱਖ ਧਰਮਾਂ ਦੇ ਗੁਰੁਆਂ ਦੀ ਤਸਵੀਰਾਂ ਨੂੰ ਗੰਦੇ ਨਾਲੇ ਚ ਸੁਟਕੇ ਸ਼ਹਿਰ ਚ ਅਸ਼ਾਂਤਿ ਪੈਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਇੱਸ ਸਬੰਧ ਚ ਜਦੋਂ ਸਥਾਨਕ ਪੁਲੀਸ ਨੂੰ ਸੂਚਨਾ ਮਿਲੀ ਤਾਂ ਕਾਦੀਆਂ ਥਾਣਾ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਪੁਲੀਸ ਪਾਰਟੀ ਨਾਲ

ਮੋਕੇ ਤੇ ਪਹੁੰਚੇ ਅਤੇ ਤਸਵੀਰਾਂ ਨੂੰ ਆਪਣੇ ਕਬਜ਼ੇ ਚ ਲੈਕੇ ਜਲ ਪ੍ਰਵਾਹ ਕਰਨ ਦੇ ਮਕਸਦ ਨਾਲ ਆਪਣੇ ਨਾਲ ਲੈ ਗਏ। ਦੂਜੇ ਪਾਸੇ ਵੱਖ ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਘਟਿਆ ਹਰਕਤ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਇੱਸ ਮੋਕੇ ਤੇ ਮਸ਼ਹੂਰ ਰਾਗੀ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਸਵੀਰਾਂ ਚ ਹਿੰਦੂ ਧਰਮ ਦੇ ਹਨੂਮਾਨ ਚਾਲੀਸਾ, ਸਿੱਖ ਧਰਮ ਦੇ ਗੁਟਖਾ ਸਾਹਿਬ ਅਤੇ ਮੁਸਲਮਾਨ ਭਾਈਚਾਰੇ ਦੇ ਨਾਲ ਸਬੰਧਿਤ ਤਸਵੀਰਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵੀ ਇੱਹ ਹਰਕਤ ਕੀਤੀ ਹੈ ਉਹ ਬਹੁਤ ਹੀ ਸ਼ਰਮਨਾਕ ਅਤੇ ਮਾਨਵਤਾ ਤੋਂ ਹੱਟਕੇ ਕੀਤੀ ਗਈ ਹਰਕਤ ਹੈ। ਉਨ੍ਹਾਂ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇੱਸੇ ਤਰ੍ਹਾਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਸ ਜੀ ਪੀ ਸੀ ਕਮੇਟੀ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਨਿਰਦੇਸ਼ ਮਿਲੇ ਸਨ ਕਿ ਡੱਲਾ ਮੋੜ ਦੇ ਕੋਲ ਕਿਸੇ ਸ਼ਰਾਰਤੀ ਅਨਸਰ ਨੇ ਗੁਟਖਾ ਸਾਹਿਬ ਅਤੇ ਦੂਜੇ ਧਰਮਾਂ ਨਾਲ ਸਬੰਧਿਤ ਤਸਵੀਰਾਂ ਸੁਟਿਆ ਹੋਇਆ ਹਨ। ਇੱਸ ਮੋਕੇ ਤੇ ਥਾਣਾ ਮੁੱਖੀ ਕਾਦੀਆਂ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਇੱਹ ਤਸਵੀਰਾਂ 10-15 ਸਾਲ ਪੁਰਾਣੀਆਂ ਹਨ। ਜਿਸਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਜਾਣਬੁੱਝਕੇ ਜਾਂ ਫ਼ਿਰ ਅਣਜਾਨੇ ਚ ਹਰਕਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: