ਹਲਕਾ ਵਿਧਾਇਕ ਫ਼ਤਿਹਜੰਗ ਬਾਜਵਾ ਨੇ ਨਵੇਂ ਬਸ ਸਟੈਂਡ ਲਈ ਥਾਂ ਦਾ ਜਾਇਜ਼ਾ ਲਿਆ

ਅੱਜ ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੇ ਬਹਿਸ਼ਤੀ ਮਕਬਰਾ ਰੋਡ ਨੇੜੇ ਨਜ਼ਦੀਕ ਖ਼ਾਲੀ ਪਈ ਥਾਂ ਚ ਬਸ ਸਟੈਂਡ ਬਣਾਉਣ ਲਈ ਮੋਕੇ ਦਾ ਜਾਇਜ਼ਾ ਲੈਣ ਉਚ ਅਧਿਕਾਰੀਆਂ ਨਾਲ ਪਹੁੰਚੇ। ਇੱਸ ਮੋਕੇ ਤੇ

ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਅਤੇ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਈ ਉ ਨਗਰ ਕੋਂਸਲ ਵੀ ਮੋਜੂਦ ਸਨ। ਉਨ੍ਹਾਂ ਬਹਿਸ਼ਤੀ ਮਕਬਰਾ ਦੀ ਚਾਰਦੀਵਾਰੀ ਦੇ ਨਾਲ ਨਾਲ ਬਣਾਏ ਗਏ ਡੰਪ ਦਾ ਜਾਇਜ਼ਾ ਲਿਆ। ਇੱਸ ਮੋਕੇ ਤੇ ਅਹਿਮਦੀਆ ਮੁਸਲਿਮ ਜਮਾਤ ਦੇ ਪ੍ਰਤਿਨਿਧੀ ਚੋਧਰੀ ਅਬਦੁਲ ਵਾਸੇ ਕੋਂਸਲਰ ਕਾਦੀਆਂ ਨੇ ਹਲਕਾ ਵਿਧਾਇਕ ਨੂੰ ਦੱਸਿਆ ਕਿ ਬਹਿਸ਼ਤੀ ਮਕਬਰਾ ਦੁਨਿਆ ਭਰ ਚ ਰਹਿੰਦੇ ਅਹਿਮਦੀ ਮੁਸਲਮਾਨਾਂ ਦੇ ਲਈ ਵਿਸ਼ੇਸ਼ ਮਹਤਵਤਾ ਰਖਦਾ ਹੈ। ਪਰ ਨਗਰ ਕੋਂਸਲ ਵੱਲੋਂ ਇੱਥੇ ਪੂਰੇ ਸ਼ਹਿਰ ਦਾ ਕੂੜਾ ਕਰਕਟ ਬਹਿਸ਼ਤੀ ਮਕਬਰਾ ਦੀ ਚਾਰਦੀਵਾਰੀ ਦੇ ਨਾਲ ਨਾਲ ਸੁਟੇ ਜਾਣ ਕਾਰਨ ਅਹਿਮਦੀ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤ ਠੇਸ ਪਹੁੰਚੀ ਹੈ। ਜਿਸਤੇ ਹਲਕਾ ਵਿਧਾਇਕ ਨੇ ਚੋਧਰੀ ਅਬਦੁਲ ਵਾਸੇ ਨੂੰ ਕਿਹਾ ਹੈ ਕਿ ਜਮਾਤੇ ਅਹਿਮਦੀਆ ਕੁੱਝ ਏਕੜ ਜ਼ਮੀਨ ਸਾਨੂੰ ਕੂੜਾ ਡੰਪ ਕਰਵਾਉਣ ਲਈ ਮੁਹੈਆ ਕਰਵਾਏ। ਉਨ੍ਹਾਂ ਕਿਹਾ ਕਿ ਬਹਿਸ਼ਤੀ ਮਕਬਰਾ ਦੇ ਚਾਰਦੀਵਾਰੀ ਦੇ ਨਾਲ ਨਾਲ ਪਾਰਕ ਬਣਾਏ ਜਾਣ ਦਾ ਪ੍ਰਸਤਾਵ ਹੈ। ਇੱਸ ਮੋਕੇ ਤੇ ਪਤੱਰਕਾਰਾਂ ਵੱਲੋਂ ਪੁਛੇ ਗਏ ਇਕ ਸਵਾਲ ਕਿ ਆਬਾਦੀ ਚ ਜਿਥੇ ਸੜਕ ਵੀ ਕਾਫ਼ੀ ਘੱਟ ਚੋੜੀ ਹੈ ਉਥੇ ਬਸ ਸਟੈਂਡ ਬਣਾਉਣਾ ਕੀ ਉਚਿਤ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਬਸ ਸਟੈਂਡ ਲਈ ਇੱਹ ਉਚਿਤ ਥਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇੱਸ ਮੋਕੇ ਤੇ ਜਮਾਤੇ ਅਹਿਮਦੀਆ ਦੇ ਸੈਕਰੇਟਰੀ ਸ਼ਰੀਫ਼ ਉਲ ਹਸਨ ਵੀ ਮੋਜੂਦ ਸਨ। ਹਲਕਾ ਵਿਧਾਇਕ ਅਹਿਮਦੀਆ ਜਮਾਤ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਅਹਿਮਦੀਆ ਹੈਡ ਕਵਾਟਰ ਵੀ ਗਏ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: