ਆਂਗਨਵਾੜੀ ਵਰਕਰਾਂ ਨੇ ਖ਼ੂਨ ਨਾਲ ਲਿਖਿਆ ਮੰਗ ਪੱਤਰ ਹਲਕਾ ਵਿਧਾਇਕ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ

ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੁਨੀਅਨ ਬਲਾਕ ਕਾਹਨੂੰਵਾਨ, ਗੁਰਦਾਸਪੁਰ ਵੱਲੋਂ ਸੂਬਾ ਪ੍ਰਧਾਨ ਸ਼੍ਰੀਮਤਿ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਆਂਗਨਵਾੜੀ ਵਰਕਰਾਂ ਵੱਲੋਂ ਹਲਕਾ ਵਿਧਾਇਕ ਕਾਦੀਆਂ ਸ਼ੀ੍ਰ ਫ਼ਤਿਹਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਆਪਣੀ ਮੰਗਾਂ ਨੂੰ ਲੈਕੇ ਭੁੱਖ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਇੱਸ ਮੋਕੇ ਆਗੂਆਂ ਨੇ ਮੰਗ ਕੀਤੀ ਕਿ ਆਂਗਨਵਾੜੀ ਸੈਂਟਰਾਂ ਦੇ 3 ਸਾਲ ਤੋਂ ਲੈਕੇ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਨੂੰ ਖੋਹਕੇ ਪ੍ਰਾਇਮਰੀ ਸਕੂਲਾਂ ਚ ਭੇਜ ਦਿੱਤੇ ਸਨ ਉਹ ਬੱਚੇ ਸਰਕਾਰ ਨਾਲ ਹੋਏ ਸਮਝੋਤੇ ਤਹਿਤ ਮੁੜ ਆਂਗਨਵਾੜੀ ਸੈਂਟਰਾਂ ਚ ਵਾਪਸ ਭੇਜੇ ਜਾਣ। ਆਂਗਨਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਇੱਸ ਮੋਕੇ ਆਂਗਨਵਾੜੀ ਵਰਕਰਾਂ ਨੇ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਦੇ ਪ੍ਰਤਿਨਿਧੀ ਰਾਹੀਂ ਖ਼ੂਨ ਨਾਲ ਲਿਖਿਆ ਮੰਗ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱੇਤੇ ਜਾਣ ਲਈ ਭੇਜਿਆ ਹੈ। ਇੱਸ ਮੋਕੇ ਤੇ ਜਤਿੰਦਰ ਕੌਰ ਬਲਾਕ ਪ੍ਰਧਾਨ ਬਿੰਦੀਆ ਠਾਕੁਰ, ਮਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਸੰਗੀਤਾ ਰਾਣੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: