ਕਾਦੀਆਂ ਚ ਭਾਰੀ ਵਰਖਾ ਕਾਰਨ ਪਾਣੀ ਦੁਕਾਨਾਂ ਚ ਵੜਿਆ, ਲੋਕਾਂ ਦਾ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਫੁਟਿਆ

ਕਾਦੀਆਂ ਚ ਅੱਜ ਭਾਰੀ ਵਰਖਾ ਦੇ ਚਲਦੀਆਂ ਪੂਰੇ ਸ਼ਹਿਰ ਦੇ ਗਲੀ ਮੁੱਹਲੇ ਪਾਣੀ ਨਾਲ ਭਰ ਗਏ। ਬਾਰਸ਼ ਦਾ ਪਾਣੀ ਦੁਕਾਨਾਂ ਦੇ ਅੰਦਰ ਵੜ ਗਿਆ। ਜਿਸਦੇ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਝੇਲਣੀ ਪਈ। ਸ਼੍ਰੀ ਸੰਜੀਵ ਮਹਾਜਨ ਦੇ ਦੱਸਿਆ ਕਿ 15 ਸਾਲਾਂ ਤੋਂ ਵੀ ਵੱਧ ਸਮਾਂ ਗੁਜ਼ਰ ਚੁੱਕਾ ਹੈ ਜਦੋਂ ਉਸ ਸਮੇਂ ਦੇ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਨ। ਅਤੇ ਸ਼ਹਿਰ

ਚ ਉਨ੍ਹਾਂ ਸੀਵੇਰਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ। ਇੱਹ ਕੰਮ ਲਗਪਗ ਪੂਰਾ ਹੋ ਚੁਕਾ ਸੀ। ਕੁੱਝ ਸਮੇਂ ਬਾਅਦ ਪੰਜਾਬ ਚ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੀ ਸਰਕਾਰ ਸੱਤਾ ਚ ਆ ਗਈ। ਜਿਸਦੇ ਚਲਦੀਆਂ ਇੱਹ ਕੰਮ ਰਾਜਨੀਤਿ ਦੀ ਭੇਂਟ ਚੜ ਗਿਆ। ਹੁਣ ਜਦਕਿ ਪੰਜਾਬ ਚ ਕਾਂਗਰਸ ਦੀ ਸਰਕਾਰ ਹੈ ਅਤੇ ਕਾਦੀਆਂ ਹਲਕਾ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਹਨ। ਜਦਕਿ ਕਾਦੀਆਂ ਨਿਵਾਸੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ। ਉਨ੍ਹਾਂ ਇਨ੍ਹਾਂ ਨੇਤਾਵਾਂ ਤੋਂ ਮੰਗ ਕੀਤੀ ਹੈ ਕਿ ਉਹ ਆਪਣਾ ਅਸਰ-ਰਸੂਖ਼ ਇਸਤੇਮਾਲ ਕਰਦੇ ਹੋਏ ਨੇ ਕਿਹਾ ਕਾਦੀਆਂ ਚ ਸੀਵਰੇਜ ਦਾ ਕੰਮ ਤੁਰੰਤ ਸ਼ੁਰੂ ਕਰਵਾਉਣ। ਇੱਸੇ ਤਰਾਂ੍ਹ ਬਲਦੇਵ ਕੁਮਾਰ ਨੇ ਦੱਸਿਆ ਕਿ ਕਾਦੀਆਂ ਚ ਸਫ਼ਾਈ ਕਰਮਚਾਰੀ ਗੰਦੇ ਨਾਲਿਆਂ ਦੀ ਸਫ਼ਾਈ ਨਹੀਂ ਕਰਦੇ। ਜਿਸਦੇ ਚਲਦੀਆਂ ਕੂੜਾ ਕਰਕਟ ਅਤੇ ਗੰਦਗੀ ਗੰਦੇ ਨਾਲਿਆਂ ਚ ਪਈ ਰਹਿੰਦੀ ਹੈ। ਜਦ ਬਾਰਸ਼ ਹੁੰਦੀ ਹੈ ਤਾਂ ਗੰਦੇ ਨਾਲਿਆਂ ਚ ਪਾਣੀ ਭਰ ਜਾਂਦਾ ਹੈ। ਅਤੇ ਪਾਣੀ ਸੜਕਾਂ ਚ ਬਹਿਨਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਬਾਰਸ਼ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਵੜ ਗਿਆ। ਜਿਸਦੇ ਚਲਦੀਆਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੇਲਣੀ ਪਈ। ਇੱਸੇ ਤਰ੍ਹਾਂ ਮੁਹਲਾ ਧਰਮਪੁਰਾ ਚ ਵੀ ਲੋਕਾਂ ਦੇ ਘਰਾਂ ਚ ਪਾਣੀ ਦਾਖ਼ਲ ਹੋ ਗਿਆ। ਮੁੱਹਲਾ ਅਹਿਮਦੀਆ ਚ ਪਾਣੀ ਦੀ ਨਿਕਾਸੀ ਨਾ ਹੋਣ ਦੁਕਾਨਾਂ ਅਤੇ ਘਰਾਂ ਚ ਦਾਖ਼ਲ ਹੋ ਗਿਆ।ਅਤੇ ਕਈ ਘੰਟੇ ਤਕ ਬਿਜਲੀ ਦੀ ਸਪਲਾਈ ਠੱਪ ਰਹੀ। ਸਮਾਜ ਸੇਵਕ ਗਗਨ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਐਕਸ਼ਨ ਲੈਂਦੇ ਹੋਏ ਤੁਰੰਤ ਕਾਦੀਆਂ ਚ ਨਿਕਾਸੀ ਨਾਲ ਬਣਵਾਏ। ਅਤੇ ਜੋ ਕਰੋੜਾਂ ਰੂਪਏ ਸੀਵਰੇਜ ਚ ਖ਼ਰਚ ਕੀਤਾ ਗਿਆ ਸੀ ਉਸਦੀ ਜਾਂਚ ਕਰਵਈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: