ਪਾਕਿਸਤਾਨੀ ਵਿਹਾਂਦੜ ਸਿਦਰਾ ਸੁੰਬਲ ਨੇ ਭਾਰਤੀ ਨਾਗਰਿਕਤਾ ਲਈ ਜ਼ਿਲਾਧੀਸ਼ ਦਫ਼ਤਰ ਆਵੇਦਨ ਦਿੱਤਾ

ਪਾਕਿਸਤਾਨੀ ਵਿਹਾਂਦੜ ਸਿਦਰਾ ਸੁੰਬਲ ਪਤਨੀ ਸਯਦ ਕਾਮਰਾਨ ਅਹਿਮਦ ਵਾਸੀ ਮੁੱਹਲਾ ਅਹਿਮਦੀਆ ਕਾਦੀਆਂ ਨੇ ਅੱਜ ਜ਼ਿਲਾਧੀਸ਼ ਗੁਰਦਾਸਪੁਰ ਦੇ ਦਫ਼ਤਰ ਚ ਭਾਰਤੀ ਨਾਗਰਿਕਤਾ ਲਈ ਆਪਣੀ ਫ਼ਾਈਲ ਜਮਾਂ ਕਰਵਾ ਦਿੱਤੀ ਹੈ। ਸਿਦਰਾ ਸੁੰਬਲ ਜਿਨ੍ਹਾਂ ਦਾ ਸਬੰਧ ਚਿਨਾਬ ਨਗਰ (ਰਬਵਾ) ਪਾਕਿਸਤਾਨ ਨਾਲ ਉਨ੍ਹਾਂ ਦਾ ਵਿਆਹ 3 ਜਨਵਰੀ 2013 ਨੂੰ ਕਾਦੀਆਂ ਵਾਸੀ ਸਯਦ ਕਾਮਰਾਨ ਅਹਿਮਦ ਨਾਲ ਹੋਇਆ ਸੀ। ਉਹ ਇੱਥੇ ਲੰਬੇ ਸਮੇਂ ਦੇ ਵੀਜ਼ੇ ਤੇ ਲਗਪਗ 9 ਸਾਲਾਂ ਤੋਂ ਰਹਿ ਰਹੇ ਹਨ। ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਭਾਰਤ ਚ 7 ਸਾਲ ਰਹਿਣਾ ਜ਼ਰੂਰੀ ਹੈ। ਜਿਸਤੋਂ ਬਾਅਦ ਉਹ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦੇ ਹੱਕਦਾਰ ਹੋ ਜਾਂਦੇ ਹਨ। ਅੱਜ ਉਹ ਕਾਦੀਆਂ ਨਗਰ ਕੋਂਸਲ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ ਨਾਲ ਡੀ ਸੀ ਆਫ਼ਿਸ ਗੁਰਦਾਸਪੁਰ ਪਹੁੰਚੇ। ਜਿਥੇ ਜ਼ਿਲਾ ਪ੍ਰਸ਼ਾਸਨ ਅਧਿਕਾਰੀ ਦੇ ਸਾਹਮਣੇ ਉਨ੍ਹਾਂ ਭਾਰਤੀ ਸਵਿਧਾਨ ਦੇ ਪ੍ਰਤਿ ਵਫ਼ਾਦਾਰ ਰਹਿਣ ਦੇ ਗਠਬੰਧਨ ਸ਼ਪਥ ਫ਼ਾਰਮ ਚ ਦਸਤਖ਼ਤ ਕੀਤੇ। ਇੱਸ ਮੋਕੇ ਤੇ ਚੌਧਰੀ ਅਬਦੁਲ ਵਾਸੇ ਗਵਾਹ ਬਣੇ। ਇੱਸ ਮੋਕੇ ਤੇ ਸ਼੍ਰੀ ਵਿਜੇ ਕੁਮਾਰ ਸੁਪਰੀਡੈਂਟ ਨੇ ਦੱਸਿਆ ਕਿ ਸਾਰੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਿਦਰਾ ਸੁੰਬਲ ਦੀ ਫ਼ਾਈਲ ਜ਼ਿਲਾਧੀਸ਼ ਦੇ ਹਸਤਾਖਰਾਂ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨੂੰ ਅੱਗੇ ਦੀ ਕਾਰਵਾਈ ਲਈ ਭੇਜੀ ਜਾਵੇਗੀ। ਇਸੇ ਤਰ੍ਹਾਂ ਸੁਨੀਲ ਕੁਮਾਰ ਨੇ ਦੱਸਿਆ ਕਿ ਪਾਕਿਸਤਾਨੀ ਵਿਹਾਂਦੜ ਨੇ ਆਪਣੀ ਭਾਰਤੀ ਨਾਗਰਿਕਤਾ ਦੀ ਫ਼ਾਈਲ ਅੱਜ ਜਮਾਂ ਕਰਵਾ ਦਿੱਤੀ ਹੈ। ਅਤੇ ਇਸਤੇ ਕਾਰਵਾਈ ਕੀਤੀ ਜਾ ਰਹੀ ਹੈ। ਇੱਸ ਮੌਕੇ ਤੇ ਚੌਧਰੀ ਅਬਦੁਲ ਵਾਸੇ ਨੇ ਦੱਸਿਆ ਕਿ ਉਹ ਪਾਕਿਸਤਾਨੀ ਵਿਹਾਂਦੜ ਸਿਦਰਾ ਸੁੰਬਲ ਨਾਲ ਉਸਦੀ ਭਾਰਤੀ ਨਾਗਰਿਕਤਾ ਦੇ ਲਈ ਫ਼ਾਈਲ ਜਮਾਂ ਕਰਵਾਉਣ ਆਏ ਸਨ। ਸਿਦਾਰ ਸੁੰਬਲ ਨੇ ਆਪਣੀ ਫ਼ਾਈਲ ਜਮਾਂ ਹੋਣ ਤੋਂ ਬਾਅਦ ਮੰਗ ਕੀਤੀ ਹੈ ਕਿ ਉਸਦੀ ਭਾਰਤੀ ਨਿਰਧਾਰਿਤ ਸਮੇਂ ਦੇ ਵਿੱਚ ਦਿੱਤੀ ਜਾਵੇ। ਇੱਹ ਗੱਲ ਵਰਨਣਯੋਗ ਹੈ ਕਿ ਭਾਰਤੀ ਨਾਗਰਿਕਤਾ ਦੀ ਫ਼ਾਈਲ ਜਮਾਂ ਹੋਣ ਦੇ ਅੱਠ ਮਹੀਨੇ ਤੱਕ ਦਿੱਤੇ ਜਾਣ ਦਾ ਪ੍ਰਾਵਧਾਨ ਹੈ। ਪਰੰਤੁ ਪਾਕਿਸਤਾਨੀ ਵਿਹਾਂਦੜਾਂ ਨੂੰ ਨਾਗਰਿਕਤਾ ਲੈਣ ਲਈ 7-8 ਸਾਲ ਤੱਕ ਲਗ ਜਾਂਦੇ ਹਨ। ਇੱਹ ਸਾਰਾ ਲਾਲ ਫ਼ੀਤਾਸ਼ਾਹੀ ਦੇ ਕਾਰਨ ਪਾਕਿਸਤਾਨੀ ਵਿਹਾਂਦੜਾ ਨੂੰ ਭੁਗਤਨਾ ਪੈਂਦਾ ਹੈ।
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: