ਸ਼ਹੀਦ ਸਿਪਾਹੀ ਦੇ ਯਾਦਗਾਰੀ ਗੇਟ ਚ ਲਹਿਰਾ ਰਿਹਾ ਹੈ ਫ਼ਟਿਆ ਹੋਇਆ ਤਿਰੰਗਾ

ਕਾਦੀਆਂ ਦੇ ਨੇੜਲੇ ਪਿੰਡ ਲੀਲ ਕਲਾਂ ਚ ਸ਼ਹੀਦ ਸਿਪਾਹੀ ਸਤਨਾਮ ਸਿੰਘ ਕੀਰਤੀ ਚਕਰ ਵਿਜੇਤਾ ਦੀ ਯਾਦ ਚ ਬਣੇ ਯਾਦਗਾਰੀ ਗੇਟ ਚ ਦੇਸ਼ ਦਾ ਤਿਰੰਗਾ ਫਟੀ ਹੋਈ ਹਾਲਤ ਚ ਲਹਿਰਾ ਰਿਹਾ ਹੈ। ਇੱਹ ਗੇਟ ਬਟਾਲਾ-ਹਰਚੋਵਾਲ ਰੋਡ ਤੇ ਲੀਲ ਕਲਾਂ ਮੋੜ ਤੇ ਬਣਿਆ ਹੋਇਆ ਹੈ।

ਜਿਸਦੇ ਨੇੜਿਉਂ ਰੋਜ਼ਾਨਾ ਵੀ ਆਈ ਪੀ ਅਤੇ ਮੋਹਤਬਰ ਵਿਅਕਤੀ ਗੁਜ਼ਰਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਜਦੋਂ ਉਹ ਇੱਸ ਗੇਟ ਦੇ ਨੇੜਿਉਂ ਗੁਜ਼ਰਦੇ ਹਨ ਤਾਂ ਝੰਡੇ ਦੀ ਹਾਲਤ ਵੇਖਕੇ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਇੱਸ ਗੇਟ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ 2016 ਚ ਕੀਤਾ ਸੀ। ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਇੱਹ ਗੇਟ ਉਨ੍ਹਾਂ ਦੇ ਭਰਾ ਸ਼ਹੀਦ ਸਿਪਾਹੀ ਸਤਨਾਮ ਸਿੰਘ ਕੀਰਤੀ ਚਕਰ ਵਿਜੇਤਾ ਦੀ ਯਾਦ ਚ ਬਣਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤੇਜ਼ ਹਨੇਰੀ ਦੇ ਚਲਦੀਆਂ ਇੱਹ ਝੰਡਾ ਫ਼ੱਟ ਗਿਆ ਸੀ। ਜਦੋਂ ਇੱਸ ਸਬੰਧ ਚ ਐਸ ਡੀ ਐਮ ਬਲਵਿੰਦਰ ਸਿੰਘ ਨੇ ਦੱਸਿਆ ਇੱਹ ਮਾਮਲਾ ਉਨ੍ਹਾਂ ਦੇ ਨੋਟਿਸ ਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਝੰਡਾ ਸਥਾਪਿਤ ਕਰ ਦਿੱਤਾ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: