ਸ਼੍ਰੀ ਮੁਕੁਲ ਗੋਇਲ ਦੇ ਡੀ ਜੀ ਪੀ ਯੁਪੀ ਬਣਨ ਤੇ ਸਮਾਜਸੇਵਕ ਅਕੀਲ ਸਹਾਰਨਪੁਰੀ ਨੇ ਦਿੱਤੀ ਵਧਾਈ

ਸ਼੍ਰੀ ਮੁਕੁਲ ਗੋਇਲ ਦੇ ਡੀ ਜੀ ਪੀ ਯੁਪੀ ਬਣਨ ਤੇ ਸਮਾਜ ਸੇਵਕ ਅਕੀਲ ਅਹਿਮਦ ਸਹਾਰਨਪੁਰੀ ਨੇ ਮੁਬਾਰਕਬਾਦ ਦਿੱਤੀ ਹੈ। ਸ਼੍ਰੀ ਅਕੀਲ ਅਹਿਮਦ ਸਹਾਰਨਪੁਰੀ ਨੇ ਦੱਸਿਆ ਕਿ ਸ਼੍ਰੀ ਮੁਕੁਲ ਗੋਇਲ ਜਲੰਧਰ ਚ ਬਤੌਰ ਆਈ ਜੀ ਬੀ ਐਸ ਐਫ਼ ਦੇ ਰੂਪ ਚ ਸੇਵਾ ਦੇ ਚੁੱਕੇ ਹਨ।
ਉਨ੍ਹਾਂ ਆਪਣੇ ਕਾਰਜਕਾਲ ਦੋਰਾਨ ਨਸ਼ਾ ਤਸਕਰਾਂ ਨੂੰ ਨੁਕੇਲ ਪਾਈ ਸੀ। ਉਹ ਇਮਾਨਦਾਰ ਅਤੇ ਦੇਸ਼ ਪ੍ਰੇਮੀ ਸ਼ਖ਼ਸੀਅਤ ਦੇ ਮਾਲਿਕ ਹਨ। ਉਨ੍ਹਾਂ ਦੱਸਿਆ ਕਿ ਉਹ ਛੇਤੀ ਹੀ ਉਨ੍ਹਾਂ ਨਾਲ ਮੁਲਾਕਾਤ ਕਰਕੇ ਕਾਦੀਆਂ ਆਉਣ ਦਾ ਸੱਦਾ ਦੇਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਸ਼੍ਰੀ ਗੋਇਲ ਆਪਣੇ ਅਨੁਭਵਾਂ ਤੋਂ ਲਾਭ ਚੁਕਦੇ ਹੋਏ ਯੁਪੀ ਪੁਲੀਸ ਨੂੰ ਬੇਹਤਰੀਨ ਸੇਵਾਵਾਂ ਦਿੰਦੇ ਹੋਏ ਯੂ ਪੀ ਪੁਲੀਸ ਦਾ ਨਾਂ ਰੋਸ਼ਣ ਕਰਣਗੇ। ਇੱਹ ਗੱਲ ਵਰਨਣਯੋਗ ਹੈ ਕਿ ਸ਼੍ਰੀ ਮੁਕੁਲ ਗੋਇਲ ਅਕੀਲ ਸਹਾਰਨਪੁਰੀ ਦੇ ਨਜ਼ਦੀਕੀ ਮਿਤਰਾਂ ਚੋਂ ਹਨ। ਅਕੀਲ ਸਹਾਰਨਪੁਰੀ ਦੇਸ਼ ਭਰ ਚ ਸਮਾਜ ਸੇਵਾ, ਆਪਸੀ ਪਿਆਰ ਅਤੇ ਦੇਸ਼ ਚ ਸ਼ਾਂਤਿ ਕਾਇਮ ਰੱਖਣ ਲਈ ਕੰਮ ਕਰਦੇ ਹਨ। 
 
 
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: