ਕਾਦੀਆਂ ਚ ਵੀ ਪੁਲੀਸ ਹੋਈ ਹਾਈ ਅਲਰਟ, ਵਾਹਨਾਂ ਦੀ ਸਖ਼ਤ ਚੈਕਿੰਗ

ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਹੈਡਕਵਾਟਰ ਕਾਦੀਆਂ ਚ ਵੀ ਪੁਲੀਸ ਹਾਈ ਅਲਰਟ ਹੋ ਗਈ ਹੈ। ਪੰਜਾਬ ਪੁਲੀਸ ਵੱਲੋਂ ਲਗਾਤਾਰ ਪੰਜਾਬ ਚ ਸਰਗਰਮ ਆਤੰਕੀ ਗਤੀਵਿਧੀਆਂ ਦਾ ਪਰਦਾਫ਼ਾਸ਼ ਕੀਤਾ ਜਾ ਰਿਹਾ ਹੈ। ਬੀਤੀ ਦਿਨੀਂ ਜ਼ਿਲਾ ਤਰਨਤਾਰਨ ਚ ਟੀਫ਼ਿਨ ਬੰਬ ਦੇ ਨਾਲ ਉਡਾਉਣ ਦੀ ਕੋਸ਼ਿਸ਼ ਤੋਂ ਬਾਅਦ ਫ਼ੜੇ ਗਏ 4 ਦਹਿਸ਼ਤਗਰਦਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਦੀ ਸ਼ਹਿ ਤੇ ਮਾਹੌਲ ਖ਼ਰਾਬ ਕਰਨ ਦੇ ਮੰਨਸੂਬਿਆਂ ਨੂੰ ਠੱਲ ਪਾਉਣ ਲਈ ਕਾਦੀਆਂ ਚ ਵੀ ਪੁਲੀਸ ਹਾਈ ਅਲਰਟ ਹੋ ਗਈ ਹੈ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਕਾਦੀਆਂ ਥਾਣਾ ਦੇ ਐਸ ਐਚ ਉ ਸ਼੍ਰੀ ਬਲਕਾਰ ਸਿੰਘ ਨੇ ਦੱਸਿਆ ਕਿ ਹਰ ਆਉਣ ਜਾਣ ਵਾਲੇ ਵਾਹਨਾਂ ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਅਤੇ ਵਾਹਨਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਚ ਸੁਰਖਿਆ ਪ੍ਰਬੰਧ ਵੱਧਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਸ਼ਕੀ ਵਿਅਕਤੀ ਜਾਂ ਸ਼ਕੀ ਚੀਜ਼ ਮਿਲਦੀ ਹੈ ਤਾਂ ਉਹ ਤੁਰੰਤ 112 ਨੰਬਰ ਡਾਇਲ ਕਰਕੇ ਇੱਸਦੀ ਤੁਰੰਤ ਸੂਚਨਾ ਪੁਲੀਸ ਨੂੰ ਦੇਣ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: