ਧਾਰਾ 144 ਦੀ ਪਰਵਾਹ ਨਾ ਕਰਦੀਆਂ ਕਿਸਾਨਾਂ ਨੇ ਕਾਦੀਆਂ-ਬਟਾਲਾ ਮੁੱਖ ਮਾਰਗ ਕੀਤਾ ਬਲਾਕ, ਕਾਦੀਆਂ ਚ ਮੁਕੰਮਲ ਬੰਦ

ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਉਤੇ ਕਾਦੀਆਂ ਚ ਮੁਕੰਮਲ ਬੰਦ ਰਿਹਾ। ਸ਼ਹਿਰ ਚ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਚ ਬੰਦ ਦਾ ਮੁਕੰਮਲ ਅਸਰ ਪਿਆ।

ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਕਿਸਾਨਾਂ ਨੇ ਧਰਨੇ ਲਗਾਏ। ਅਤੇ ਮੋਦੀ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਇੱਸ ਮੋਕੇ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਧਰਨੇ ਲਗਾਏ ਗਏ।

ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਧਾਰਾ 144 ਲਗਾਏ ਜਾਣ ਦੀ ਨਿੰਦਾ ਕਰਦੀਆਂ ਕਿਹਾ ਹੈ ਕਿ ਪ੍ਰਸ਼ਾਸਨ ਬੇਸ਼ਕ ਸਾਡੇ ਤੇ ਪਰਚੇ ਦਰਜ ਕਰ ਦੇਵੇ ਜਾਂ ਜੇਲਾਂ ਚ ਸੁੱਟ ਦਿੱਤਾ ਜਾਵੇ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੀ ਪਰਵਾਹ ਨਹੀਂ ਕਰਾਂਗੇ ਅਤੇ ਵੱਡੀ ਗਿਣਤੀ ਚ ਕਿਸਾਨ ਆਪਣਾ ਸੰਘਰਸ਼ ਜਾਰੀ ਰਖਣਗੇ। ਇੱਸ ਮੋਕੇ ਤੇ ਸਮਾਜ ਸੇਵਕ ਅਤੇ ਆਗੂ ਦਵਿੰਦਰ ਸ਼ਰਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਾਰਾ 144 ਲਗਾਕੇ ਕਿਸਾਨਾਂ ਦੇ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸਾਨਾਂ ਨੇ ਇੱਸਦੀ ਪਰਵਾਹ ਨਾ ਕਰਦੀਆਂ ਅੱਜ ਦਾ ਕਾਮਯਾਬ ਰੋਸ਼ ਪ੍ਰਦਰਸ਼ਨ ਕਰਦੇ ਹੋਏ ਧਰਨੇ ਲਗਾਏ।

ਡੱਲਾ ਮੋੜ ਚ ਕਿਸਾਨਾਂ ਨੇ ਕਾਦੀਆਂ-ਬਟਾਲਾ ਮੁੱਖ ਮਾਰਗ ਨੂੰ ਬਲਾਕ ਕਰਕੇ ਚੱਕਾ ਜਾਮ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵਾਈਸ ਪ੍ਰਧਾਨ ਰਾਜੂ ਧੱਕੜ, ਵਾਈਸ ਪ੍ਰਧਾਨ ਗੁਰਵਿੰਦਰ ਸਿੰਘ ਸੋਨਾ ਸਾਧ, ਅਜੀਤ ਸਿੰਘ ਠੱਕਰ ਸੰਧੂ, ਸੁਰਜੀਤ ਸਿੰਘ ਅੋਲਖ, ਸਤਨਾਮ ਸਿੰਘ ਸੰਧੂ ਅਤੇ ਜ਼ੋਨਲ ਪ੍ਰਧਾਨ ਡੱਲਾ ਗੁਰਪ੍ਰੀਤ ਸਿੰਘ ਗੋਪੀ ਸਮਤੇ ਵੱਡੀ ਗਿਣਤੀ ਚ ਆਗੂ ਮੋਜੂਦ ਸਨ। ਦੂਜੇ ਪਾਸੇ ਕਾਦੀਆਂ ਦੇ ਸਾਰੇ ਪ੍ਰਾਈਵੇਟ ਅਦਾਰੇ ਵੀ ਬੰਦ ਰਹੇ। ਕਾਦੀਆਂ ਚ ਬੰਦ ਨੂੰ ਕਾਮਯਾਬ ਬਣਾਉਣ ਤੇ ਕਿਸਾਨ ਆਗੂ ਅਤੇ ਸਮਾਜ ਸੇਵਕ ਦਵਿੰਦਰ ਸ਼ਰਮਾਂ ਨੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਅਕਾਲੀ ਦਲ (ਬਾਦਲ) ਦੀ ਅਗਵਾਈ ਹੇਠ ਗੁਰਇਕਬਾਲ ਸਿੰਘ ਮਾਹਲ, ਨੀਟਾ ਮਾਹਲ ਨੇ ਕਿਸਾਨਾਂ ਦੇ ਨਾਲ ਪ੍ਰਦਰਸ਼ਨਾਂ ਚ ਹਿੱਸਾ ਲਿਆ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਅੱਜ ਦੇ ਬੰਦ ਚ ਮੈਡੀਕਲ ਸਟੋਰ ਵੀ ਪੂਰੀ ਤਰ੍ਹਾਂ ਬੰਦ ਰਹੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: