ਪ੍ਰਗਟ ਸਿੰਘ ਦੇ ਕੈਬਨਿਟ ਮੰਤਰੀ ਬਣਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ

ਕੈਬਨਿਟ ਮੰਤਰੀ ਪ੍ਰਗਟ ਸਿੰਘ ਨੂੰ ਮੰਤਰੀ ਬਣਾਏ ਜਾਣ ਤੇ ਉਨ੍ਹਾਂ ਦੇ ਕਰੀਬੀ ਅਤੇ ਉਘੇ ਸਮਾਜ ਸੇਵਕ ਡਾਕਟਰ ਅਬਦੁਲ ਅਜ਼ੀਜ਼ ਅਖ਼ਤਰ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਸਿਖਿਆ ਮੰਤਰੀ ਬਣਨ ਨਾਲ ਜਿਥੇ ਪੰਜਾਬ ਚ ਸਿਖਿਆ ਦਾ ਮਿਆਰ ਉਚਾ ਹੋਵੇਗਾ ਉਥੇ ਪੰਜਾਬ ਸਿਖਿਆ ਦੇ ਖੇਤਰ ਚ ਦੇਸ਼ ਦਾ ਸਭ ਤੋਂ ਬੇਹਤਰੀਨ ਸੂਬਾ ਵੀ ਬਣਕੇ ਉਭਰੇਗਾ। ਉਨ੍ਹਾਂ ਕਿਹਾ ਕਿ ਖੇਡ ਮੰਤਰੀ ਹੋਣ ਦੇ ਨਾਤੇ ਉਹ ਪੰਜਾਬ ਦੇ ਨੋਜਵਾਨਾਂ ਨੂੰ ਇੱਸ ਖੇਤਰ ਚ ਅੱਗੇ ਲਿਆਉਣ ਵਾਸਤੇ ਵਿਸ਼ੇਸ਼ ਉਪਰਾਲੇ ਕਰਦੇ ਹੋਏ ਥਾਂ ਥਾਂ ਤੇ ਟਰੇਨਿੰਗ ਸੈਂਟਰਾਂ ਦੀ ਸਥਾਪਨਾ ਕਰਣਗੇ। ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਫ਼ੰਡਾਂ ਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦੇਣਗੇ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਐਨ ਆਰ ਆਈਜ਼ ਜਿਨ੍ਹਾਂ ਦੇ ਸੂਬੇ ਦੇ ਵਿਕਾਸ ਚ ਵਿਸ਼ੇਸ਼ ਸਹਿਯੋਗ ਹੁੰਦਾ ਹੈ ਉਨ੍ਹਾਂ ਦੇ ਜੋ ਵੀ ਮਸਲੇ ਹੁੰਦੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: