ਕਾਦੀਆਂ ਚ ਦੁਸ਼ਹਿਰਾ ਦਾ ਤਿਉਹਾਰ ਧੁਮਧਾਮ ਨਾਲ ਮਨਾਇਆ ਗਿ

ਕਾਦੀਆਂ ਚ ਦੁਸ਼ਹਿਰੇ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੁਮਧਾਮ ਨਾਲ ਮਨਾਇਆ ਗਿਆ। ਆਈ ਟੀ ਆਈ ਕਾਦੀਆਂ ਦੇ ਖੁੱਲੇ ਮੈਦਾਨ ਚ ਰਾਵਣ ਦੇ ਪੁੱਤਲੇ ਨੂੰ ਸਾੜਿਆ ਗਿਆ। ਇੱਸ ਮੋਕੇ ਤੇ ਵੱਡੀ ਤਾਦਾਦ ਚ ਆਲੇ ਦੁਆਲੇ

ਦੇ ਪਿੰਡਾਂ ਦੇ ਲੋਕ ਮੋਜੂਦ ਸਨ। ਸ਼੍ਰੀ ਕੌਸ਼ਲ ਨੰਦਾ ਰਾਮਲੀਲਾ ਕਮੇਟੀ ਦੇ ਪ੍ਰਬੰਧਾਂ ਹੇਠ ਇੱਹ ਤਿਉਹਾਰ ਮਨਾਇਆ ਗਿਆ। ਧਾਰਮਿਕ ਰੀਤੀ ਰਿਵਾਜਾਂ ਨਾਲ ਰਾਵਣ ਨੂੰ ਅਗਨੀ ਭੇਂਟ ਕੀਤਾ ਗਿਆ। ਇੱਸ ਮੋਕੇ ਕਾਦੀਆਂ ਦੇ ਪੱਤਰਕਾਰ ਭਾਈਚਾਰੇ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇੱਸ ਮੌਕੇ ਤੇ ਦੁਸ਼ਹਿਰ ਉਤਸਵ ਕਮੇਟੀ ਦੇ ਪ੍ਰਧਾਨ ਅਮਿਤ ਲੁਥਰਾ, ਮੈਂਬਰ ਅਜੇ ਕੁਮਾਰ, ਰਾਜੇਸ਼ ਕੁਮਾਰ, ਸਾਹਿਲ ਸੇਠ ਅਤੇ ਸਮੂਹ ਕਮੇਟੀ ਦੇ ਮੈਂਬਰ ਮੋਜੂਦ ਸਨ। ਇੱਸ ਮੋਕੇ ਤੇ ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਗੁਰਇਕਬਾਲ ਸਿੰਘ ਮਾਹਲ, ਕਮਲਜੀਤ ਸਿੰਘ, ਸਰਪੰਚ ਹਰਦੇਵ ਸਿੰਘ, ਰੋਣਕੀ ਰਾਮ, ਕਸ਼ਮੀਰ ਸਿੰਘ, ਜਾਗੀਰ ਸਿੰਘ, ਹਰਚਰਨ ਸਿੰਘ ਅਤੇ ਟੋਨੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: