ਖ਼ੂਨ ਨਾਲ ਲਥਪੱਥ ਲਾਸ਼ ਮਿਲੀ

ਕਾਦੀਆਂ ਦੇ ਨੇੜਲੇ ਪਿੰਡ ਠੱਕਰ ਸੰਧੂ ਦੇ ਬਾਹਰ ਨਹਿਰ ਦੇ ਨੇੜਿਉਂ ਸਵੇਰ ਸਮੇਂ ਇੱਕ ਵਿਅਕਤੀ ਦੀ ਖ਼ੂਨ ਨਾਲ ਲੱਥਪਥ ਲਾਸ਼ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਚ ਲੈਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇੱਸ ਸਬੰਧ ਚ ਡੀ ਐਸ ਪੀ ਬਟਾਲਾ ਅਤੇ ਸੇਖਵਾਂ ਥਾਣੇ ਦੇ ਐਸ ਐਚ ਉ ਪਰਮਿੰਦਰ ਸਿੰਘ ਨੇ ਦੱਸਿਆ ਹੈ ਕਿ ਲਗਪਗ 44 ਸਾਲਾ ਵਿਅਕਤੀ ਦੀ ਲਾਸ਼ ਅਤੇ ਉਸਦਾ ਮੋਟਰ ਮਿਲੇ ਹਨ ਜਿਸਨੂੰ ਕਬਜ਼ੇ ਚ ਲੈ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।ਮ੍ਰਿਤਕ ਦੀ ਪਹਿਚਾਨ ਮੇਜਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਗਿਲ ਬਾਬ ਪੁਲੀਸ ਸਟੇਸ਼ਨ ਸ਼੍ਰੀ ਹਰਗੋਬਿੰਦਪੁਰ ਵੱਜੋਂ ਹੋਈ ਹੈ। ਸ਼੍ਰੀ ਲਲਿਤ ਕੁਮਾਰ ਡੀ ਐਸ ਨੇ ਦੱਸਿਆ ਕਿ ਮ੍ਰਿਤਕ ਦੇ ਸ਼ਰੀਰ ਚ ਜ਼ਖ਼ਮਾਂ ਦੇ ਅਨੇਕ ਨਿਸ਼ਾਨ ਮਿਲੇ ਹਨ। ਮੋਕੇ ਤੇ ਇੱਕ ਦਾਤਰ ਵੀ ਬਰਾਮਦ ਹੋਇਆ ਹੈ। ਪੁਲੀਸ ਇੱਸ ਮਾਮਲੇ ਦੀ ਗਰਿਰਾਈ ਨਾਲ ਛਾਨਬੀਨ ਕਰ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: