ਕਾਦੀਆਂ ਚ ਕਾਂਗਰਸ ਉਮੀਦਵਾਰ ਪ੍ਰਤਾਪ ਬਜਾਵਾ ਆਪ ਤੋਂ ਕੜੇ ਮੁਕਾਬਲੇ ਦਾ ਸਾਹਮਣਾ

ਕਾਦੀਆਂ ਹਲਕੇ ਚ ਕਾਂਗਰਸ, ਆਪ ਅਤੇ ਅਕਾਲੀ ਦਲ (ਬਾਦਲ) ਦੇ ਵਿੱਚਕਾਰ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ। ਕਾਂਗਰਸ ਉਮੀਦਵਾਰ ਪ੍ਰਤਾਪ ਬਾਜਵਾ ਦੀ ਰਾਤ ਦੀਆਂ ਨੀੰਦਾਂ ਆਪ ਕਾਰਣ ਉਡੀਆਂ ਪਈਆਂ ਹਨ। ਕਿਉਂਕਿ ਨੋਜਵਾਨ ਅਤੇ ਸਿਖਿਅਤ ਵਰਗ ਇੱਸ ਵਾਰ ਕਾਂਗਰਸ ਅਤੇ ਅਕਾਲੀ ਦਲ (ਬਾਦਲ) ਦੇ ਚੁੰਗਲ ਚ ਫ਼ਸਦਾ ਨਜ਼ਰ ਆ ਰਿਹਾ ਹੈ। ਬਜ਼ਾਹਿਰ ਤਾਂ ਅਕਾਲੀ ਦਲ (ਬਾਦਲ) ਦੇ ਕਾਦੀਆਂ ਹਲਕੇ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਲੋਕਾਂ ਚ ਆਪਣਾ ਆਧਾਰ ਬਣਾਇਆ ਹੈ ਪਰ ਕਾਂਗਰਸ ਦੇ ਕਦਾਵਰ ਨੇਤਾ ਪ੍ਰਤਾਪ ਬਾਜਵਾ ਦੇ ਚੋਣ ਮੈਦਾਨ ਚ ਕੁੱਦਣ ਕਾਰਨ ਇੱਸ ਸੀਟ ਤੇ ਮੁਕਾਬਲਾ ਕਾਫ਼ੀ ਦਿਲਚਸਪ ਬਣ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਚੋਣ ਲੜ ਰਹੇ ਹਨ। ਸੇਖਵਾਂ ਪਰਿਵਾਰ ਦੀ ਸਾਫ਼ ਸੁੱਥਰੀ ਛਵਿ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਕਾਦੀਆਂ ਹਲਕੇ ਚ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਵੇਖਦੀਆਂ ਉਨ੍ਹਾਂ ਦਾ ਹਲਕੇ ਚ ਮਜ਼ਬੂਤ ਆਧਾਰ ਬਣ ਚੁਕਾ ਹੈ। ਪ੍ਰਤਾਪ ਸਿੰਘ ਬਾਜਵਾ ਅਕਾਲੀ ਦੱਲ (ਬਾਦਲ) ਤੋਂ ਘੱਟ ਜਦਕਿ ਆਪ ਤੋਂ ਜ਼ਿਆਦਾ ਖ਼ਤਰਾ ਮਹਿਸੂਸ ਹੋ ਰਹੇ ਹਨ। ਹਾਲਾਂਕਿ ਸਮੇਂ ਦੇ ਚਲਦੀਆਂ ਉਨ੍ਹਾਂ ਹਲਕੇ ਚ ਆਕੇ ਆਪਣੇ ਵੋਟਰਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ। ਅਤੇ ਇੱਸ ਵਿੱਚ ਉਨ੍ਹਾਂ ਨੂੰ ਕਾਮਯਾਬੀ ਵੀ ਮਿਲੀ ਹੈ। ਪਰ ਜੋ ਗਰਾਉਂਡ ਰਿਪੋਰਟ ਸਾਹਮਣੇ ਆ ਰਹੀ ਹੈ ਉਸਦੇ ਮੁਤਾਬਕ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੀ ਚਿੰਤਾਂਵਾ ਵਧੀਆਂ ਹਨ। ਪੇਂਡੂ ਇਲਾਕਿਆਂ ਚ ਆਪ ਦੀ ਮਜ਼ਬੂਤ ਪਕੜ ਨੂੰ ਵੇਖਦੀਆਂ ਮੁਕਾਬਲਾ ਕਾਫ਼ੀ ਸਖ਼ਤ ਬਣਦਾ ਜਾ ਰਿਹਾ ਹੈ। ਪਾਰਟੀ ਦੇ ਉਮੀਦਵਾਰ ਪਿੰਡਾਂ ਚ ਜਾਕੇ ਚੋਣ ਪ੍ਰਚਾਰ ਕਰ ਹਨ ਅਤੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਚ ਲਗੇ ਹੋਏ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: