ਕਾਦੀਆਂ ਪੁਲੀਸ ਨੇ ਪੀ ਉ ਨੂੰ ਕੀਤਾ ਗ੍ਰਿਫ਼ਤਾਰ

ਕਾਦੀਆਂ ਪੁਲੀਸ ਨੇ 2015 ਤੋਂ ਲੋੜੀਂਦੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇੱਸ ਸਬੰਧ ਚ ਥਾਂਣਾ ਕਾਦੀਆਂ ਦੇ ਐਸ ਐਚ ਉ ਸ਼੍ਰੀ ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਏ ਐਸ ਆਈ ਸਰਵਨ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਚ ਸੀ। ਡੱਲਾ ਮੋੜ ਤੇ ਪੁਲੀਸ ਪਾਰਟੀ ਨੇ ਤਜੇਸਵਰ ਸਿੰਘ ਉਰਫ਼ ਮੋਨੂੰ ਪੁੱਤਰ ਧਿਆਨ ਸਿੰਘ ਕੌਮ ਜੱਟ ਵਾਸੀ ਨਾਥਪੁਰ ਥਾਣਾ ਕਾਦੀਆਂ ਨੂੰ ਗ੍ਰਿਫ਼ਤਾਰ ਕਰਨ ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕਥਿਤ ਦੋਸ਼ੀ ਦੇ ਵਿਰੁੱਧ ਥਾਣਾ ਕਾਦੀਆਂ ਚ ਮੁਕੱਦਮਾ ਨੰਬਰ 14 ਮਿਤੀ 27-05-15 ਨੂੰ ਜੁਰਮ 304,323 ਆਈ ਪੀ ਸੀ ਤਹਿਤ ਕੇਸ ਦਰਜ ਸੀ ਅਤੇ ਇੱਹ ਭਗੋੜਾ ਸੀ। ਇਸੇ ਤਰ੍ਹਾਂ ਪੁਲੀਸ ਨੇ ਗਸ਼ਤ ਦੌਰਾਣ ਪੁਲ ਸੂਆ ਹਰਚੋਵਾਲ ਰੋਡ ਕਾਹਲਵਾਂ ਤੋਂ ਅਬਦੁਲ ਮਸੀਹ ਪੁੱਤਰ ਦਲੀਲ ਮਸੀਹ ਵਾਸੀ ਹਰਚੋਵਾਲ ਪਾਸੋਂ ਚੋਰੀ ਦਾ ਇੱਕ ਮੋਟਰ ਸਾਈਕਲ ਬਰਾਮਦ ਕਰਕੇ ਮੁਕੱਦਮਾ ਨੰਬਰ 11 ਮਿਤੀ 27-1-22 ਜੁਰਮ 379,411 ਆਈ ਪੀ ਸੀ ਤਹਿਤ ਕਾਦੀਆਂ ਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਕਾਹਲਵਾਂ ਮੌੜ ਤੋਂ ਸੰਨੀ ਪੁੱਤਰ ਸਤਨਾਮ ਮਸੀਹ ਵਾਸੀ ਹਰਚੋਵਾਲ ਨੂੰ ਕਾਬੂ ਕਰਕੇ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰਬਰ 12 ਮਿਤੀ 27-01-2020 ਜੁਰਮ 21-61-85 ਐਨ ਡੀ ਪੀ ਸੀ ਐਕਟ ਤਹਿਤ ਕੇਸ ਦਰਜ ਕੀਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: