ਖੁਦਾ ਅਤੇ ਇਸਲਾਮ ਨਾਲ ਸੱਚੀ ਮੁਹਬਤ ਕਰਨ ਲਈ ਜ਼ਰੂਰੀ ਕਿ ਉਹ ਆਪਣੇ ਦੇਸ਼ ਨਾਲ ਪ੍ਰੇਮ ਕਰੇ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ

ਅਹਿਮਦੀਆ ਮੁਸਲਿਮ ਜਮਾਤ ਭਾਰਤ ਨੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ 26 ਜਨਵਰੀ ਦਾ ਇਤਿਹਾਸਿਕ ਦਿਨ ਭਾਰਤ ਦੀ ਤਰੱਕੀ ਦੀ ਬੁਨਿਆਦ ਰਖਦਾ ਹੈ। ਅੱਜ ਤੋਂ 73 ਸਾਲ ਪਹਿਲਾਂ ਭਾਰਤ ਦੀ ਆਜ਼ਾਦੀ ਦੇ ਢਾਈ ਸਾਲ ਬਾਅਦ ਸਨ 1950 ਵਿੱਚ ਦੇਸ਼ ਚ ਜਮਹੂਰੀ ਨਿਜ਼ਾਮ ਦਾ ਐਲਾਨ ਕੀਤਾ ਗਿਆ। ਹਿੰਦੁਸਤਾਨ ਨੂੰ ਇੱਹ ਫ਼ਖ਼ਰ ਪ੍ਰਾਪਤ ਹੈ ਕਿ ਆਬਾਦੀ ਦੇ ਹਿਸਾਬ ਨਾਲ ਭਾਰਤ ਦੁਨਿਆ ਦਾ ਸਭ ਤੋਂ ਵੱਡਾ ਜਮਹੂਰੀ ਦੇਸ਼ ਹੈ। ਜਿਥੇ ਹਰ ਧਰਮ,ਨਸਲ ਅਤੇ ਵੱਖ ਵੱਖ ਭਾਸ਼ਾਂਵਾ ਬੋਲਣ ਵਾਲੇ ਲੋਕ ਇੱਕਠੇ ਰਹਿੰਦੇ ਹਨ। ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਸਨ 2012 ਚ ਆਪਣੇ ਇੱਕ ਸੰਬੋਧਣ ਚ ਕਿਹਾ ਸੀ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ-ਅਲੈਹੇਵਸਲਮ ਨੇ ਇੱਹ ਸਿਖਿਆ ਦਿੱਤੀ ਹੈ ਕਿ ਵਤਨ ਨਾਲ ਮੁਹਬਤ ਕਰਨਾ ਇਮਾਨ ਦਾ ਹਿੱਸਾ ਹੈ। ਇੱਸ ਲਈ ਇਸਲਾਮ ਆਪਣੇ ਹਰ ਪੈਰੋਕਾਰਾਂ ਤੋਂ ਦੇਸ਼ ਨਾਲ ਪ੍ਰੇਮ ਦੀ ਉਮੀਦ ਰੱਖਦਾ ਹੈ। ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਜਮਾਤੇ ਅਹਿਮਦੀਆ ਦੀ ਇੱਸ ਸਿਖਿਆ ਹੈ ਕਿ ਖ਼ੁਦਾ ਅਤੇ ਇਸਲਾਮ ਨਾਲ ਪਿਆਰ ਕਰਨ ਲਈ ਜ਼ਰੂਰੀ ਹੈ ਕਿ ਉਹ ਆਪਣੇ ਦੇਸ਼ ਨਾਲ ਪਿਆਰ ਕਰੇ। ਇੱਹ ਗੱਲ ਸਪਸ਼ਟ ਹੈ ਕਿ ਖੁLਦਾ ਨਾਲ ਪਿਆਰ ਅਤੇ ਦੇਸ਼ ਨਾਲ ਪਿਆਰ ਦੇ ਵਿੱਚਕਾਰ ਕੋਈ ਟਕਰਾਅ ਨਹੀਂ ਹੋ ਸਕਦਾ ਹੈ। ਇੱਸ ਲਈ ਇਸਲਾਮ ਚ ਇਹ ਲਾਜ਼ਮੀ ਕਰਾਰ ਦਿੱਤਾ ਗਿਆ ਹੈ ਕਿ ਇੱਕ ਮੁਸਲਮਾਨ ਨੂੰ ਆਪਣੇ ਦੇਸ਼ ਨਾਲ ਵਫ਼ਾਦਾਰੀ ਦੇ ਉਚ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਇਸਦੇ ਕਾਰਨ ਰੱਬ ਦੇ ਨੇੜੇ ਪਹੁੰਚਿਆ ਜਾ ਸਕਦਾ ਹੈ। ਜਮਾਤੇ ਅਹਿਮਦੀਆ ਨੇ ਦੇਸ਼ ਪ੍ਰਤਿ ਪਿਆਰ ਕਰਨ ਲਈ ਇਮਾਮ ਜਮਾਤੇ ਅਹਿਮਦੀਆ ਦੀ ਨਸੀਹਤਾਂ ਤੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: