ਤ੍ਰਿਪਤ ਬਾਜਵਾ ਦੇ ਸਮਰਥਕਾਂ ਨੇ ਬਟਾਲਾ ਤੋਂ ਚੋਣ ਲੜਨ ਲਈ ਕੋਠੀ ਪਹੁੰਚਕੇ ਅਪੀਲ ਕੀਤੀ

ਅੱਜ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ ਦੀ ਅਗਵਾਈ ਹੇਠ ਭਾਰੀ ਗਿਣਤੀ ਚ ਕੌਂਸਲਰ,ਕਾਂਗਰਸੀ ਵਰਕਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕਾਦੀਆਂ ਸਿੱਥਤ ਕੋਠੀ ਤੇ ਇਕਠੇ ਹੋਏ। ਇੱਸ ਮੋਕੇ ਤੇ ਉਨ੍ਹਾਂ ਤ੍ਰਿਪਤ ਬਾਜਵਾ ਨੂੰ ਅਪੀਲ ਕੀਤੀ ਕਿ ਉਹ ਬਟਾਲਾ ਤੋਂ ਚੋਣ ਲੜਨ। ਜੇ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਉਨ੍ਹਾਂ ਦੇ ਪੁੱਤਰ ਨਿਕੂ ਬਾਜਵਾ ਨੂੰ ਬਤੌਰ ਆਜ਼ਾਦ ਉਮੀਦਵਾਰ ਬਟਾਲਾ ਤੋਂ ਚੋਣ ਮੈਦਾਨ ਚ ਉਤਾਰ ਦੇਣਗੇ। ਉਹ ਕਾਂਗਰਸ ਦੇ ਕਿਸੇ ਹੋਰ ਉਮੀਦਵਾਰ ਦਾ ਸਮਰਥਣ ਨਹੀਂ ਕਰਣਗੇ ਅਤੇ ਨਾਂ ਹੀ ਉਸਨੂੰ ਵੋਟਾਂ ਪਾਉਣਗੇ। ਦੂਜੇ ਪਾਸੇ ਕੈਬਨਿਟ ਮੰਤਰੀ ਬਾਜਵਾ ਨੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਉਹ ਫ਼ਤਿਹਗੜ ਚੂੜੀਆਂ ਤੋਂ ਹਰ ਹਾਲਤ ਚ ਕਾਂਗਰਸ ਦੀ ਟਿਕਟ ਤੇ ਚੋਣ ਲੜਣਗੇ। ਉਹ ਇਥੋਂ ਭਜਣ ਵਾਲੇ ਨਹੀਂ ਹਨ। ਜੇ ਪਾਰਟੀ ਉਨ੍ਹਾਂ ਨੂੰ ਬਟਾਲਾ ਤੋਂ ਵੀ ਚੋਣ ਮੈਦਾਨ ਚ ਉਤਾਰਦੀ ਹੈ ਤਾਂ ਉਹ ਇੱਥੋਂ ਵੀ ਚੋਣ ਲੜਣਗੇ ਅਤੇ ਦੋਂਵੇ ਸੀਟਾਂ ਸ਼ਾਨਦਾਰ ਵੋਟਾਂ ਨਾਲ ਜਿਤਣਗੇ। ਉਨ੍ਹਾਂ ਕਿਹਾ ਕਿ ਸਰਵੇ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਮੈਂ ਦੋਂਵੇ ਸੀਟਾਂ ਜਿਤਾਂਗਾ। ਉਨ੍ਹਾਂ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਉਹ ਇੱਸ ਬਾਰੇ ਵਿਚਾਰ ਵਟਾਂਦਰਾ ਕਰੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: