ਪ੍ਰਤਾਪ ਬਾਜਵਾ ਨੇ ਕਾਗ਼ਜ਼ਾਤ ਨਾਮਜ਼ਦਗੀ ਦਾਖ਼ਲ ਕੀਤੇ

ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਗੁਰਦਾਸਪੁਰ ਚ ਚੋਣ ਅਧਿਕਾਰੀ ਕੋਲ ਆਪਣੇ ਕਾਦੀਆਂ ਵਿਧਾਨ ਸਭਾ ਹਲਕੇ ਲਈ ਕਾਗ਼ਜ਼ਾਤ ਨਾਮਜ਼ਦਗੀ ਦਾਖ਼ਲ ਕੀਤੇ। ਇੱਸ ਮੋਕੇ ਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਸਾਬਕਾ ਐਮ ਐਲ ਏ ਕਾਦੀਆਂ ਅਤੇ ਉਨ੍ਹਾਂ ਦਾ ਬੇਟਾ ਮੋਜੂਦ ਸਨ। ਪ੍ਰਤਾਪ ਸਿੰਘ ਬਾਜਵਾ ਕਾਦੀਆਂ ਵਿਧਾਨ ਸਭਾ ਅਤੇ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਰਹਿ ਚੁਕੇ ਹਨ ਅਤੇ ਕੈਬਨਿਟ ਮੰਤਰੀ ਵੀ ਰਹੇ ਹਨ। ਇੱਸ ਸਮੇਂ ਉਹ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦੇ ਛੋਟੇ ਭਰਾ ਫ਼ਤਿਹਜੰਗ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਵਿਧਾਇਕ ਹਨ ਪਰ ਉਹ ਭਾਜਪਾ ਚ ਸ਼ਾਮਲ ਹੋ ਗਏ ਹਨ ਅਤੇ ਬਟਾਲਾ ਤੋਂ ਭਾਜਪਾ ਦੀ ਟਿਕਟ ਤੇ ਆਪਣੀ ਕਿਸਮਤ ਆਜ਼ਮਾ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਸੀਨਿਅਰ ਨੇਤਾਂਵਾ ਚੋਂ ਇੱਕ ਹਨ ਅਤੇ ਹਲਕੇ ਚ ਉਨ੍ਹਾਂ ਦਾ ਕਾਫ਼ੀ ਅਸਰੋ-ਰਸੂਖ਼ ਪਾਇਆ ਜਾਂਦਾ ਹੈ। ਅੱਜ ਸ਼ਹਿਰ ਚ ਚੱਪੇ ਚੱਪੇ ਚ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੇ ਝੰਡੇ ਅਤੇ ਝੰਡਿਆਂ ਦਾ ਸੈਲਾਬ ਆ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: