ਅਕਾਲੀ ਦਲ (ਬਾਦਲ) ਨੇ ਕਾਦੀਆਂ ਚ ਚੋਣ ਪ੍ਰਚਾਰ ਕੀਤਾ

ਅੱਜ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੇ ਹੱਕ ਚ ਪ੍ਰਭਾਕਰ ਚੋਂਕ ਚ ਇੱਕ ਇਕੱਠ ਨੂੰ ਸੰਬੋਧਣ ਕਰਦੀਆਂ ਅਕਾਲੀ ਆਗੂ ਸਾਬਾ ਮਾਹਲ ਨੇ ਕਿਹਾ ਕਿ ਅਸੀਂ ਕਿਸੇ ਵੀ ਪਾਰਟੀ ਦੇ ਖ਼ਿਲਾਫ਼ ਬੋਲਣ ਨਹੀਂ ਆਏ ਹਨ।

ਬਲਕਿ ਅਸੀਂ ਸ਼ਹਿਰਵਾਸੀਆਂ ਨੂੰ ਅਪੀਲ ਕਰਣ ਆਏ ਹਾਂ ਕਿ ਜੇ ਉਹ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ ਅਤੇ ਆਪਣੇ ਬiੱਚਆਂ ਦਾ ਰੋਸ਼ਣ ਭਵਿਖ ਚਾਹੁੰਦੇ ਹਨ ਤਾਂ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਦਿੱਤਾ ਜਾਵੇ। ਕਾਦੀਆਂ ਦਾ ਵਿਕਾਸ ਅਕਾਲੀ ਦਲ (ਬਾਦਲ) ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਦੀਆਂ ਚ ਸੀਵਰੇਜ ਦੀ ਸਮਸਿਆ ਨੂੰ ਪਹਿਲ ਦੇ ਆਧਾਰ ਤੇ ਪਵਾਇਆ ਜਾਵੇਗਾ। ਇੱਸੇ ਤਰ੍ਹਾਂ ਇਸਨੂੰ ਤਹਿਸੀਲ ਦਾ ਦਰਜਾ ਦਵਾਇਆ ਜਾਵੇਗਾ। ਅਕਾਲੀ ਦਲ (ਬਾਦਲ) ਕਾਦੀਆਂ ਨੂੰ ਬਿਆਸ ਰੇਲਵੇ ਲਾਇਨ ਨਾਲ ਲਿੰਕ ਕਰਵਾਉਣ ਲਈ ਕੋਸ਼ਿਸ਼ ਕਰੇਗੀ। ਸ਼ਹਿਰ ਵਾਸੀਆਂ ਨੂੰ ਬੇਹਤਰੀਨ ਸਿਹਤ ਸੁਵਿਧਾਵਾਂ ਪ੍ਰਦਾਨ ਕਰਵਾਈ ਜਾਵੇਗੀ। ਵਿਦਿਆਰਥੀਆਂ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣਗੇ ਤਾਕਿ ਹਰ ਗ਼ਰੀਬ ਦੇ ਬੱਚੇ ਨੂੰ ਬੇਹਤਰੀਨ ਸਿਖਿਆ ਮਿਲ ਸਕੇ। ਮਹਿਲਾਂਵਾ ਨੂੰ ਦੋ ਹਜ਼ਾਰ ਰੁਪਏ ਪ੍ਰਤਿ ਮਹੀਨਾ ਭੱਤਾ ਦਿੱਤਾ ਜਾਵੇਗਾ। ਇੱਸ ਮੋਕੇ ਤੇ ਅਮਰਇਕਬਾਲ ਸਿੰਘ ਮਾਹਲ, ਅਸ਼ੋਕ ਕੁਮਾਰ ਐਮ ਸੀ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸਮੇਤ ਅਨੇਕ ਵਰਕਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: