ਉਮੀਦਵਾਰਾਂ ਦੀ ਪਤਨੀਆਂ ਵੋਟ ਮੰਗਣ ਚ ਸਰਕਗਰਮ

ਆਪਣੇ ਪਤੀਆਂ ਦੇ ਹੱਕ ਚ ਕਾਦੀਆਂ ਚ ਉਮੀਦਵਾਰਾਂ ਦੀ ਪਤਨੀਆਂ ਨੇ ਕਾਫ਼ੀ ਸਰਗਰਮੀ ਵੱਧਾ ਦਿੱਤੀ ਹੈ। ਕਾਂਗਰਸ ਦੇ ਕਾਦੀਆਂ ਹਲਕੇ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਜੋਕਿ ਆਪ ਵੀ ਕਾਦੀਆਂ ਤੋਂ ਵਿਧਾਇਕ ਰਹਿ ਚੁੱਕੇ ਹਨ

ਦਿਨ ਰਾਤ ਇੱਕ ਕਰਕੇ ਆਪਣੇ ਪਤਿ ਦੇ ਹੱਕ ਚ ਚੋਣ ਪ੍ਰਚਾਰ ਕਰ ਰਹੇ ਹਨ। ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਦੀ ਪਤਨੀ ਰਣਜੀਤ ਕੌਰ ਵੀ ਆਪਣੇ ਪਤਿ ਦੇ ਪ੍ਰਚਾਰ ਚ ਕਿਸੇ ਤੋਂ ਪਿੱਛੇ ਨਹੀਂ ਹਨ। ਬਟਾਲਾ ਤੋਂ ਕਾਦੀਆਂ ਹਲਕੇ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਭਾਜਪਾ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਦੀ ਪਤਨੀ ਪ੍ਰੀਤ ਬਾਜਵਾ ਵੀ ਆਪਣੇ ਪਤਿ ਦੇ ਹੱਕ ਚ ਚੋਣ ਪ੍ਰਚਾਰ ਚ ਜੁੱਟੇ ਹੋਏ ਹਨ। ਕਾਦੀਆਂ ਹਲਕੇ ਚ ਸਭ ਤੋਂ ਵੱਧ ਸਰਗਰਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦੀ ਪਤਨੀ ਬਹਾਰ ਕੌਰ ਕਾਫ਼ੀ ਸਰਗਰਮ ਹਨ। ਕਾਦੀਆਂ ਚ ਆਮ ਆਦਮੀ ਪਾਰਟੀ ਦੀ ਨੇਤਰੀ ਬਬਿਤਾ ਖੋਸਲਾ ਨੇ ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕੇ ਚ ਈਸਾਈ ਭਾਈਚਾਰੇ ਨੂੰ ਜੋੜ ਦਿੱਤਾ ਹੈ। ਬਹਾਰ ਕੌਰ ਨੇ ਵੱਖ ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਦੱਸਿਆ ਉਨ੍ਹਾਂ ਦੇ ਸਵਰਗਵਾਸੀ ਸਸੁਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਾਦੀਆਂ ਹਲਕੇ ਚ ਜੋ ਵਿਕਾਸ ਕਾਰਜ ਕੀਤੇ ਹਨ ਉਹ ਪਿਛਲੇ 73 ਸਾਲਾਂ ਤੋਂ ਕਿਸੇ ਹੋਰ ਵਿਧਾਇਕ ਜਾਂ ਮੰਤਰੀ ਨੇ ਨਹੀਂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ ਚ ਆਉਣ ਤੋਂ ਬਾਅਦ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾ ਦਿੱਤਾ ਜਾਵੇਗਾ। ਅਤੇ ਹਰ ਵਰਗ ਦਾ ਆਰਥਿਕ ਸੁੱਧਾਰ ਕੀਤਾ ਜਾਵੇਗਾ। ਇੱਸ ਮੋਕੇ ਤੇ ਸ਼੍ਰੀਮਤਿ ਬਹਾਰ ਕੌਰ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਪਤਿ ਜਗਰੂਪ ਸਿੰਘ ਸੇਖਵਾਂ ਦੇ ਹੱਕ ਚ ਵੋਟ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਇੱਸ ਮੋਕੇ ਤੇ ਬਬਿਤਾ ਖੋਸਲਾ ਸਕੱਤਰ ਆਮ ਆਦਮੀ ਪਾਰਟੀ ਦੇ ਇਲਾਵਾ ਰਜਵੰਤ ਕੌਰ, ਰਜੀ, ਪ੍ਰੀਤ ਕੌਰ, ਪ੍ਰਿਆ,ਸ਼ੈਮੁਨ ਸਹੋਤਾ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: