ਕਾਦੀਆਂ ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਪ੍ਰਤਾਪ ਬਾਜਵਾ ਨੇ ਸ਼ਿਰਕਤ ਕੀਤੀ

ਅੱਜ ਕਾਦੀਆਂ ਚ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਇੱਸ ਮੋਕੇ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ (ਬਾਦਲ) ਹਲਕਾ ਵਿਧਾਨ ਸਭਾ ਕਾਦੀਆਂ ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਸਮੇਤ ਅਨੇਕ ਆਗੂਆਂ ਨੇ ਸ਼ੋਭਾ ਯਾਤਰਾ ਚ ਸ਼ਿਰਕਤ ਕੀਤੀ।

ਅਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ। ਇੱਸ ਮੋਕੇ ਤੇ ਵਿਦਿਆਰਥਣਾਂ ਨੇ ਆਪਣੇ ਸਿਰਾਂ ਤੇ ਮਟਕੇ ਰੱਖਕੇ ਸ਼ੋਭਾ ਯਾਤਰਾ ਨੂੰ ਚਾਰ ਚੰਨ੍ਹ ਲਗਾਏ। ਇੱਸ ਮੋਕੇ ਤੇ ਝਾਕੀਆ ਵੀ ਕੱਢੀ ਗਈਆਂ। ਲੋਕਾਂ ਨੇ ਫੁਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇੱਸ ਮੋਕੇ ਤੇ ਜੋਗਿੰਦਰਪਾਲ ਭੁੱਟੋ ਚੇਅਰਮੈਨ ਬਾਬਾ ਲੱਖ ਦਾਤਾ ਦਰਬਾਰ ਕਾਦੀਆਂ, ਸ਼੍ਰੀਮਤਿ ਕੁਲਵਿੰਦਰ ਕੌਰ ਭਾਜਪਾ ਜ਼ਿਲਾ ਪ੍ਰਧਾਨ, ਅਸ਼ੋਕ ਕੁਮਾਰ ਐਮ ਸੀ, ਬਿਕਰਮਜੀਤ ਸਿੰਘ ਮਾਹਲ, ਅਸ਼ੋਕ ਪ੍ਰਭਾਕਰ, ਸੋਮ ਨਾਥ, ਅਸ਼ੋਕ ਭਾਟੀਆ, ਸ਼੍ਰੀ ਅਸ਼ੋਕ ਕੁਮਾਰ ਸਾਬਕਾ ਭਾਜਪਾ ਪ੍ਰਧਾਨ ਕਾਦੀਆਂ, ਰਾਜੂ ਜੁਲਕਾ, ਰਾਮ ਮੂਰਤੀ, ਕਾਂਗਰਸੀ ਯੁਵਾ ਨੇਤਾ ਹਰੀਸ਼, ਕੇਵਲ ਲੂਥਰਾ, ਦੀਪਕ, ਸੋਨੂੰ, ਯੋਗਰਾਜ ਸਮੇਤ ਵੱਡੀ ਤਾਦਾਦ ਚ ਲੋਕ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: