ਕਾਦੀਆਂ ਪੈਦਲ ਯਾਤਰਾ ਨੂੰ ਲੈਕੇ ਮੀਟਿੰਗ ਕੀਤੀ

ਅੱਜ ਕਾਦੀਆਂ ਚ ਮੁਹੱਲਾ ਅਕਾਲ ਗੜ ਚ ਸਾਬਕਾ ਕੋਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਇੱਸ ਮੀਟਿੰਗ ਚ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਲਈ ਪੈਦਲ ਜਾਣ ਵਾਲੀ ਸੰਗਤ ਜੋਕਿ ਕਾਦੀਆਂ ਤੋਂ ਹੋਕੇ ਗੁਜ਼ਰੇਗੀ ਦੀ ਤਿਆਰੀਆਂ ਬਾਰੇ ਜਾਇਜ਼ਾ ਲਿਆ ਗਿਆ। ਇੱਸ ਮੌਕੇ ਤੇ ਗਗਨਦੀਪ ਸਿੰਘ ਨੇ ਦੱਸਿਆ ਕਿ 26 ਫ਼ਰਵਰੀ ਤੋਂ ਮੁਹੱਲਾ ਅਕਾਲ ਗੜ ਚ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਜੋਕਿ 3 ਮਾਰਚ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਖੰਡਿਆਲਾ ਸੈਣੀ ਤੋਂ ਚੋਹਲਾ ਸਾਹਿਬ ਦੇ ਦਰਸ਼ਨ ਕਰਨ ਲਈ ਸੰਗ 3 ਮਾਰਚ ਨੂੰ ਕਾਦੀਆਂ ਪਹੁੰਚੇਗਾ ਜਿਥੇ ਸ਼ਹਿਰ ਵਾਸੀਆਂ ਵਲੋਂ ਫ਼ੂਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਵੇਗਾ। ਇੱਸ ਮੌਕੇ ਤੇ ਅਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਟੀਟੂ ਭਾਟੀਆ, ਬਲਵਿੰਦਰ ਸਿੰਘ, ਸੋਨੂੰ, ਕੰਵਲਜੀਤ ਸਿੰਘ, ਗੋਗਾ ਭਾਟੀਆ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: