ਜੇ ਆਪ ਦਿਲੀ ਵਾਲੇ ਲੋਕਾਂ ਦੀ ਤਾਂ ਕੀ ਕਾਂਗਰਸ ਮੋਗੇ ਵਾਲੀਆਂ ਦੀ: ਭਗਵੰਤ ਮਾਨ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ

ਕਾਦੀਆਂ ਚ ਰੋਡ ਸ਼ੋਅ ਕੀਤਾ ਜਿਸ ਵਿੱਚ ਲੋਕਾਂ ਦਾ ਸੈਲਾਬ ਉਮੜ ਪਿਆ। ਜਿਵੇਂ ਹੀ ਉਨ੍ਹਾਂ ਕਾਦੀਆਂ ਚ ਐਂਟਰੀ ਕੀਤੀ ਲੋਕਾਂ

ਨੇ ਫੁਲਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਇੱਸ ਮੌਕੇ ਤੇ ਬੋਲਦੀਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ (ਬਾਦਲ) ਜਾਂ ਕਾਂਗਰਸ ਇੱਕ ਦੂਜੇ ਦੇ ਖ਼ਿਲਾਫ਼ ਬੋਲਣ ਤੇ ਚੁੱਪੀ ਸਾਧੇ ਹੋਏ ਹਨ। ਇਨ੍ਹਾਂ ਪਾਰਟੀਆਂ ਨੂੰ ਕੇਵਲ ਆਮ ਆਦਮੀ ਪਾਟੀ ਹੀ ਨਜ਼ਰ ਆਉਂਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਆਪ ਦਿੱਲੀ ਵਾਲੇ ਬਾਹਰੀ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਾਂਗਰਸ ਤੋਂ ਸਵਾਲ ਕੀਤਾ ਕਿ ਕੀ ਉਹ ਮੋਗੇ ਤੋਂ ਆਈ ਪਾਰਟੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਚ ਆਪ ਸਰਕਾਰ ਆਉਂਦੇ ਹੋਈ ਨਸ਼ਾ ਜੜ ਤੋਂ ਉਖਾੜ ਫ਼ੈਕਿਆ ਜਾਵੇਗਾ। ਮਾਨ ਨੇ ਅੱਗੇ ਕਿਹਾ ਕਿ ਕਾਦੀਆਂ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦਾ ਹੈਡਕਵਾਟਰ ਹੈ। ਆਪ ਦੀ ਸਰਕਾਰ ਬਣਨ ਤੇ ਇੱਸ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਪਾਰਟੀ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਸੱਦਾ ਦਿੱਤਾ ਹੈ। ਇੱਹ ਗੱਲ ਦੱਸਣਯੋਗ ਹੈ ਕਿ ਕਾਦੀਆਂ ਚ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਮੁਕਾਬਲਾ ਆਪ ਉਮੀਦਵਾਰ ਨਾਲ ਹੈ। ਇੱਸੇ ਤਰ੍ਹਾਂ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਵੀ ਇੱਸ ਸੀਟ ਤੇ ਆਪਣੀ ਕਿਸਮਤ ਆਜ਼ਮਾ ਰਹੇ ਹਨ। ਇੱਸ ਮੋਕੇ ਤੇ ਆਪ ਦੀ ਜ਼ਿਲਾ ਮਹਿਲਾ ਪ੍ਰਧਾਨ ਬਬਿਤਾ ਖੋਸਲਾ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ। ਇੱਸ ਮੋਕੇ ਤੇ ਉਨ੍ਹਾਂ ਨਾਲ ਭਾਰੀ ਤਾਦਾਦ ਚ ਈਸਾਈ ਭਾਈਚਾਰੇ ਦੇ ਲੋਕਾਂ ਨੇ ਭਗਵੰਤ ਮਾਨ ਅਤੇ ਜਗਰੂਪ ਸਿੰਘ ਸੇਖਵਾਂ ਦਾ ਸਵਾਗਤ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: