ਤਖ਼ਤੀਆਂ ਫ਼ੜਕੇ ਰੋਸ਼ ਪ੍ਰਦਰਸ਼ਨ ਕਰਨ ਦੀ ਬਜਾਏ ਯੁਕਰੇਨ ਵਿੱਚ ਭੁਖਿਆਂ ਨੂੰ ਖਾਣਾ ਖਿਲਾਉਣ ਲਈ ਅੱਗੇ ਆਉਣ

ਤਖ਼ਤੀਆਂ ਫ਼ੜਕੇ ਰੋਸ਼ ਪ੍ਰਦਰਸ਼ਨ ਕਰਨ ਦਾ ਨਾਟਕ ਕਰਨ ਦੀ ਬਜਾਏ ਯੁਕਰੇਨ ਚ ਭੁੱਖੇ ਲੋਕਾਂ ਨੂੰ ਭੋਜਨ ਮੁਹੈਆ ਕਰਵਾਉਣ ਲਈ ਸਮਾਜ ਸੇਵੀ ਸੰਸਥਾਂਵਾ ਅੱਗੇ ਆਉਣ। ਇੱਹ ਗੱਲ ਸਮਾਜ ਸੇਵਕ ਗਗਨਦੀਪ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੱਜ ਇੱਥੇ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਇੱਸ ਸਮੇਂ ਯੁਕਰੇਨ ਵਿੱਚ ਲੋਕਾਂ ਨੁੰ ਤੁਰੰਤ ਰਾਹਤ ਸਾਮਗਰੀ ਪਹੁੰਚਾਉਣ ਦੀ ਲੋੜ ਹੈ। ਰੋਸ਼ ਪ੍ਰਦਰਸ਼ਨਾਂ ਨਾਲ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਉਨ੍ਹਾਂ ਗੁਰੁ ਨਾਨਕਸ ਗੁਡ ਬਾਈ ਹੰਗਰ ਵੱਲੋਂ ਕੀਵ ਵਿੱਚ ਲੋਕਾਂ ਲਈ ਲੰਗਰ ਲਗਾਏ ਜਾਣ ਦੀ ਤਾਰੀਫ਼ ਕਰਦੀਆਂ ਕਿਹਾ ਹੈ ਕਿ ਇਨਸਾਨਿਅਤ ਦੀ ਸਿਮਾਲ ਪੇਸ਼ ਕਰਕੇ ਭੁੱਖੇ ਪਿਆਸੀਆਂ ਦੀ ਸੇਵਾ ਕਰਕੇ ਸਿੱਖ ਕੌਮ ਦਾ ਨਾਂ ਉਚਾ ਕੀਤਾ ਹੈ। ਹਰਜੀਤ ਸਿੰਘ ਭਾਟੀਆ ਨੇ ਕਿਹਾ ਹੈ ਕਿ ਖ਼ਾਨਾ ਪੂਰਤੀ ਲਈ ਹੱਥਾਂ ਚ ਤਖ਼ਤੀਆਂ ਫ਼ੜਕੇ ਮੀਡਿਆ ਦੀ ਸੁਰਖਿਆਂ ਬਟੋਰਨ ਲਈ ਜੋ ਸੰਸਥਾਂਵਾ ਡਰਾਮੇਬਾਜ਼ੀ ਕਰਦੀਆਂ ਹਨ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਣਾ ਚਾਹੀਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: