ਨੋਜਵਾਨ ਸੇਵਕ ਜੱਥੇ ਨੇ ਸੰਗ ਦੀ ਤਿਆਰੀਆਂ ਸ਼ੁਰੂ ਕੀਤੀਆਂ

ਨੋਜਵਾਨ ਸੇਵਕ ਜੱਥਾ ਕਾਦੀਆਂ ਨੇ 3 ਮਾਰਚ ਨੂੰ ਕਾਦੀਆਂ ਤੋਂ ਹੋਕੇ ਪੈਦਲ ਡੇਰਾ ਬਾਬਾ ਨਾਨਕ ਸਿੱਥਤ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ ਦੇ ਸਵਾਗਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਜੱਥੇ ਦੇ ਪ੍ਰਧਾਨ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ 1 ਮਾਰਚ ਤੋਂ ਕਾਦੀਆਂ ਚ ਸੰਗਤਾਂ ਲਈ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਅਤੇ ਜਿਹੜੇ ਵੀ ਸ਼ਰਧਾਲੂ ਕਾਦੀਆਂ ਚ ਰਾਤ ਰੁਕਣਾ ਚਾਹੁਣਗੇ ਉਨ੍ਹਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਨੋਜਵਾਨ ਸੇਵਕ ਜੱਥੇ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਅਕਾਲ ਗੜ ਚ 1 ਮਾਰਚ ਨੂੰ ਸ਼ਾਂਮੀ 6-8 ਵੱਜੇ ਤੱਕ ਕੀਰਤਨ ਅਤੇ ਅਰਦਾਸ ਮਗਰੋਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਇੱਸ ਮੋਕੇ ਤੇ ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਸੇਵਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇੱਸ ਮੌਕੇ ਤੇ ਬਿਕਰਮਜੀਤ ਸਿੰਘ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ,ਚਰਨਦਾਸ, ਕੇਵਲ ਗੁਪਤਾ, ਸਤਪਾਲ, ਪਰਮਿੰਦਰ ਸਿੰਘ, ਗਗਨਦੀਪ ਸਿੰਘ, ਮਨਜੋਤ ਸਿੰਘ ਅਤੇ ਸੁੱਖਪਾਲ ਸਿੰਘ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: