ਪ੍ਰਤਾਪ ਬਾਜਵਾ ਅਤੇ ਗੁਰਇਕਬਾਲ ਮਾਹਲ ਨੇ ਵੋਟ ਦਾ ਹੱਕ ਇਸਤੇਮਾਲ ਕੀਤਾ

ਅੱਜ ਸਵੇਰੇ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ

ਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਚਰਨਜੀਤ ਕੋਰ ਬਾਜਵਾ ਅਤੇ ਪੁੱਤਰ ਨੇ ਸਿੱਖ ਨੈਸ਼ਨਲ ਕਾਲਜ ਚ ਬਣੇ ਵਾਰਡ ਨੰਬਰ 3 ਦੇ ਬੂਥ ਨੰਬਰ 155 ਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਆਪਣੀ ਵੋਟ ਪਾਕੇ ਦਿਨ ਦੀ ਸ਼ੁਰੂਆਤ ਕੀਤੀ ਹੈ। ਉਹ ਪਰਮੇਸ਼ਵਰ ਦੀ ਇੱਛਾ ਮੁਤਾਬਿਕ ਇਹ ਸੀਟ ਜਿਤਕੇ ਪੰਜਾਬ ਦੀ ਰਾਜਨੀਤਿ ਆਪਣਾ ਅਹਿਮ ਯੋਗਦਾਨ ਪਾਉਣਗੇ। ਇੱਸੇ ਵਾਰਡ ਚ ਉਨ੍ਹਾਂ ਦੇ ਛੋਟੇ ਭਰਾ ਫ਼ਤਹਿਜੰਗ ਸਿੰਘ ਬਾਜਵਾ ਜੋਕਿ ਬਟਾਲਾ ਤੋਂ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਹਨ ਅਤੇ ਕਾਦੀਆਂ ਦੇ ਵਸਨੀਕ ਹਨ ਨੇ ਵੀ ਆਪਣੀ ਵੋਟ ਪਾਈ ਉਨ੍ਹਾਂ ਨੇ ਇੱਸ ਮੌਕੇ ਤੇ ਗੱਲਬਾਤ ਨਹੀਂ ਕੀਤੀ ਅਤੇ ਚੁੱਪਚਾਪ ਵੋਟ ਪਾਕੇ ਚਲੇ ਗਏ। ਕਾਦੀਆਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨੇ ਵੀ ਵਾਰਡ ਨੰਬਰ 6 ਜਿਸਦਾ ਬੂਥ ਨੰਬਰ 145 ਸੀ ਉਥੇ ਪਹੁੰਚਕੇ ਆਪਣੀ ਵੋਟ ਪਾਈ। ਉਹ ਪਹਿਲੀ ਵਾਰ ਵਿਧਾਨ ਸਭਾ ਲਈ ਚੋਣ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ। ਅਤੇ ਉਹ ਕਾਮਯਾਬ ਹੋਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਇੱਸੇ ਦੋਰਾਣ ਪ੍ਰਤਾਪ ਸਿੰਘ ਬਾਜਵਾ ਜਦੋਂ ਬੂਥ ਨੰਬਰ 145 ਚ ਪਹੁੰਚੇ ਤਾਂ ਉਨ੍ਹਾਂ ਦਾ ਆਹਮਣਾ ਸਾਹਮਣਾ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਗੁਰਇਕਬਾਲ ਸਿੰਘ ਮਾਹਲ ਨਾਲ ਹੋ ਗਿਆ। ਜਿਥੇ ਦੋਂਵੇ ਆਗੂਆਂ ਨੇ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: