ਭਗਵੰਤ ਮਾਨ ਦੇ ਕਾਦੀਆਂ ਪਹੁੰਚਣ ਤੋਂ ਪਹਿਲਾਂ ਵਿਰੋਧੀ ਪਾਰਟੀ ਵੱਲੋਂ ਸੜਕ ਨੂੰ ਖੋਦਿਆ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਕਾਦੀਆਂ ਚ ਜਗਰੂਪ ਸਿੰਘ ਸੇਖਵਾਂ ਦੇ ਹੱਕ ਚ ਕੱਢੇ ਜਾਣ ਵਾਲੇ ਰੋਡ ਸ਼ੋ ਤੋਂ ਪਹਿਲਾਂ ਵਿਰੋਧੀ ਪਾਰਟੀ ਵੱਲੋਂ ਕਾਦੀਆਂ ਚ ਉਨ੍ਹਾਂ ਦੇ ਗੁਜ਼ਰਨ ਵਾਲੇ ਕਾਫ਼ਿਲੇ ਵਾਲੀ ਸੜਕ ਨੂੰ ਜੇਸੀਬੀ ਮਸ਼ੀਨ ਨਾਲ ਪੁੱਟ ਦਿੱਤਾ ਗਿਆ।

ਜਿਸ ਤੇ ਜਗਰੂਪ ਸਿੰਘ ਸੇਖਵਾਂ ਦੇ ਛੋਟੇ ਭਰਾ ਮਹਿਰਾਜ ਸਿੰਘ ਸੇਖਵਾਂ ਅਤੇ ਜ਼ਿਲਾ ਦੀ ਸਕੱਤਰ ਬਬੀਤਾ ਖੋਸਲਾ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਤੁਰੰਤ ਚੁਣਾਵ ਆਯੋਗ ਨੂੰ ਇੱਸਦੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਜੇਸੀਬੀ ਮਸ਼ੀਨ ਮੰਗਵਾ ਨੁਕਸਾਨੀ ਗਈ ਸੜਕ ਨੂੰ ਪੂਰ ਦਿੱਤਾ ਹੈ। ਤਾਕਿ ਭਗਵੰਤ ਮਾਨ ਦੇ ਹੋਣ ਵਾਲੇ ਰੋਡ ਸ਼ੋਅ ਤੇ ਅਸਰ ਨਾ ਪਵੇ। ਉਨ੍ਹਾਂ ਵਿਰੋਧੀ ਪਾਰਟੀ ਵੱਲੋਂ ਕੀਤੀ ਗਈ ਸ਼ਰਾਰਤ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਕਾਦੀਆਂ ਵਿਧਾਨ ਸਭਾ ਹਲਕਾ ਤੋਂ ਆਪ ਸ਼ਾਨਦਾਰ ਜਿੱਤ ਹਾਸਲ ਕਰ ਰਹੀ ਹੈ। ਜਿਸਤੋਂ ਵਿਰੋਧੀ ਪਾਰਟੀ ਘਬਰਾ ਗਈ ਹੈ ਅਤੇ ਘੱਟਿਆ ਹਰਕਤਾਂ ਕਰਨ ਚ ਉਤਰ ਆਈ ਹੈ। ਇਸੇ ਤਰ੍ਹਾਂ ਆਪ ਮਹਿਲਾ ਵਿੰਗ ਗੁਰਦਾਸਪੁਰ ਦੀ ਸਕੱਤਰ ਬਬਿਤਾ ਖੋਸਲਾ ਨੇ ਕਿਹਾ ਹੈ ਕਿ 74 ਸਾਲ ਲੋਕਾਂ ਨੂੰ ਬੇਵਕੂਫ਼ ਬਣਾਕੇ ਜਨਤਾ ਨੂੰ ਲੁੱਟਣ ਵਾਲੇ ਆਪ ਤੋ ਘਬਰਾ ਗਏ ਹਨ। ਆਪਣੀ ਹੁੰਦੀ ਹਾਰ ਨੂੰ ਵੇਖਦੀਆਂ ਉਹ ਬੋਖਲਾਹਟ ਚ ਆਕੇ ਇੱਸ ਤਰ੍ਹਾਂ ਦੀਆਂ ਹਰਕਤਾਂ ਕਰਨ ਤੇ ਉਤਾਰੂ ਹਨ। ਇੱਸ ਮੋਕੇ ਤੇ ਰਾਕੇਸ਼ ਕਾਲੀਆ, ਗੁਰਮੇਜ ਸਿੰਘ, ਕਰਨਬੀਰ ਸਿੰਘ ਰੰਧਾਵਾ, ਤਾਰਾ ਕਾਹਲਵਾਂ ਅਤੇ ਗੁਰਦੀਪ ਸਿੰਘ ਸੰਧੂ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: