ਮੁੱਖ ਮੰਤਰੀ ਦਾ ਸੁਪਨਾ ਸੰਜੋਏ ਚੋਣ ਲੜ ਰਹੇ ਪ੍ਰਤਾਪ ਬਾਜਵਾ ਨੂੰ ਝੱਟਕਾ, ਹੁਣ ਉਪ ਮੁੱਖ ਮੰਤਰੀ ਤੇ ਟਿੱਕੀ ਨਜ਼ਰ

ਅੱਜ ਰਾਹੁਲ ਗਾਂਧੀ ਵੱਲੋਂ ਮੁੱਖ ਮੰਤਰੀ 2022 ਦਾ ਚਿਹਰਾ ਚਰਨਜੀਤ ਸਿੰਘ ਚੰਨੀ ਨੂੰ ਐਲਾਨੇ ਜਾਣ ਤੋਂ ਬਾਅਦ ਕਾਦੀਆਂ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰਂ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨਿਆਂ ਨੂੰ ਭਾਰੀ ਧੱਕਾ ਲਗਾ ਹੈ। ਇੱਸ ਵਾਰ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਵਿਧਾਨ ਸਭਾ

ਹਲਕੇ ਦੀ ਚੋਣ ਕੈਬਨਿਟ ਮੰਤਰੀ ਬਣਨ ਲਈ ਨਹੀਂ ਸਗੋਂ ਮੁੱਖ ਮੰਤਰੀ ਦੀ ਕੁਰਸੀ ਲਈ ਲੜ ਰਹੇ ਹਨ। ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਭਾਵੀ ਮੁੱਖ ਮੰਤਰੀ ਐਲਾਣੇ ਜਾਣ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਦੇ ਉਪ ਮੁੱਖ ਮੰਤਰੀ ਪਦ ਤੇ ਨਜ਼ਰਾਂ ਟਿਕਿਆ ਹਨ। ਪੰਜਾਬ ਦੇ ਸੀਨਿਅਰ ਅਤੇ ਕਦਾਵਰ ਨੇਤਾ ਪ੍ਰਤਾਪ ਬਾਜਵਾ ਜੋਕਿ ਇੱਸ ਸਮੇਂ ਰਾਜ ਸਭਾ ਮੈਂਬਰ ਹਨ। ਕਾਦੀਆਂ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਦੀ ਪਤਨੀ ਬੀਬੀ ਚਰਨਜੀਤ ਕੌਰ ਬਾਜਵਾ ਹਲਕਾ ਵਿਧਾਇਕ ਰਹਿ ਚੁੱਕੇ ਹਨ। ਜਦਕਿ ਉਨ੍ਹਾਂ ਦੇ ਛੋਟੇ ਭਰਾ ਫ਼ਤਿਹਜੰਗ ਸਿੰਘ ਬਾਜਵਾ ਵੀ ਹਲਕਾ ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਹਨ ਅਤੇ ਇੱਸ ਸਮੇਂ ਬੀਜੀਪੇ ਚ ਸ਼ਾਮਿਲ ਹੋਕੇ ਬਟਾਲਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਵਿਧਾਨ ਸਭਾ ਸੀਟ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਸਿਧੇ ਤੌਰ ਤੇ ਹੈ। ਅਕਾਲੀ ਦਲ (ਬਾਦਲ) ਵੱਲੋਂ ਗੁਰਇਕਬਾਲ ਸਿੰਘ ਮਾਹਲ ਵੀ ਚੋਣ ਮੈਦਾਨ ਚ ਹਨ। ਉਧਰ ਪ੍ਰਤਾਪ ਬਾਜਵਾ ਨੇ ਮੁਸਲਿਮ ਭਾਈਚਾਰੇ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: