ਯੁਕਰੇਨ ਚ ਫ਼ਸੇ ਕਾਦੀਆਂ ਦੇ ਨੋਜਵਾਨਾਂ ਦੇ ਮਾਂਪਿਆਂ ਨੇ ਆਪਣੇ ਪੁੱਤਰਾਂ ਦੀ ਸੁਰਖਿਅਤ ਵਾਪਸੀ ਦੀ ਮੰਗ ਕੀਤੀ

ਯੁਕਰੇਨ ਚ ਫ਼ਸੇ ਆਪਣੇ ਪੁੱਤਰਾਂ ਦੀ ਸੁਰਖਿਅਤ ਵਾਪਸੀ ਦੀ ਮੰਗ ਉਨ੍ਹਾਂ ਦੇ ਮਾਂਪਿਆ ਨੇ ਕੀਤੀ ਹੈ। ਕਾਦੀਆਂ ਦੇ ਗੁਰਪ੍ਰਤਾਪ ਸਿੰਘ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਕ੍ਰਿਸ਼ਨ ਨਗਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਬੇਟਾ ਖਲਾਰਖੀਵ

ਚ ਐਮ ਬੀ ਬੀ ਐਸ ਦਾ ਵਿਦਿਆਰਥੀ ਹੈ। ਅੱਜ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਫ਼ੋਨ ਤੇ ਗੱਲਬਾਤ ਹੋਈ ਜਿਸ ਚ ਉਸਨੇ ਦੱਸਿਆ ਕਿ ਉਹ ਬਾਰਡਰ ਤੋਂ ਕੇਵਲ 20 ਕਿਲੋਮੀਟਰ ਦੀ ਦੂਰੀ ਤੇ ਹੈ।

ਅਜੇ ਤੱਕ ਕੋਈ ਸ਼ਰਨਾਰਥੀ ਕੈਂਪ ਨਹੀਂ ਲਗਾਇਆ ਗਿਆ ਹੈ। ਉਹ ਆਪਣੇ ਕਮਰਿਆਂ ਚ ਕੈਦ ਹੋਕੇ ਰਹਿ ਗਏ ਹਨ। 27 ਫ਼ਰਵਰੀ ਦੀ ਉਸਦੀ ਟਿਕਟ ਵੀ ਬੁੱਕ ਹੈ। ਪਰ ਉਸਨੂੰ ਨਹੀਂ ਪਤਾ ਕਿ ਉਹ ਵਾਪਸ ਪਰਤ ਸਕੇਗਾ ਜਾਂ ਨਹੀਂ। ਇੱਸੇ ਤਰ੍ਹਾਂ ਥਿੰਦ ਧਾਰੀਵਾਲ ਨਿਵਾਸੀ ਸੰਨੀ (26) 3 ਮਹੀਨਾਂ ਪਹਿਲਾਂ ਯੁਕਰੇਨ ਗਿਆ ਸੀ। ਉਸਦੇ ਪਿਤਾ ਦੇਸ ਰਾਜ, ਮਾਤਾ ਸੀਤੋ, ਰਿਸ਼ਤੇਦਾਰ ਮੋਹਿੰਦਰ ਸਿੰਘ ਅਤੇ ਹਰਬੰਸ ਲਾਲ ਨੇ ਦੱਸਿਆ ਕਿ ਸੰਨੀ ਕੀਵ ਸ਼ਹਿਰ ਚ ਪੜਨ ਲਈ ਗਿਆ ਸੀ। ਹਮਲਾ ਹੋਣ ਤੋਂ ਬਾਅਦ ਉਹ ਗਡੀ ਰਾਹੀਂ 500 ਕਿਲੋਮੀਟਰ ਦੂਰ ਲੀਵ ਇਲਾਕੇ ਚ ਪਹੁੰਚ ਗਿਆ ਹੈ। ਅਤੇ ਉਨ੍ਹਾਂ ਦੇ ਸੰਪਰਕ ਚ ਹੈ। ਉਸ ਕੋਲ ਕੁੱਝ ਹੀ ਖਾਣ ਪੀਣ ਦਾ ਸਾਮਾਨ ਬਚਿਆ ਹੈ। ਅਤੇ ਪੈਸੇ ਵੀ ਖ਼ਤਮ ਹੋ ਗਏ ਹਨ। ਉਸਦੇ ਪਰਿਜਨਾਂ ਨੇ ਭਾਰਤ ਸਰਕਾਰ ਤੋਂ ਉਸਦੀ ਸੁਰਖਿਅਤ ਵਾਪਸੀ ਦੀ ਮੰਗ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: