ਸੜਕ ਦੁਰਘਟਨਾ ਚ ਕਾਂਗਰਸੀ ਸਰਪੰਚ ਦੇ ਬੇਟੇ ਦੀ ਮੌਤ

ਕਾਦੀਆਂ ਦੇ ਨੇੜਲੇ ਪਿੰਡ ਕੋਟ ਟੋਡਰਮਲ ਤੋਂ ਮੋਜੂਦਾ ਸਰਪੰਚ ਅਤੇ ਕਾਂਗਰਸ ਆਗੂ ਜਸਬੀਰ ਸਿੰਘ ਦੇ ਬੇਟੇ ਰਵਿੰਦਰ ਸਿੰਘ ਰਾਜਾ (17) ਦੀ ਸੜਕ ਦੁਰਘੱਟਨਾ ਚ ਮੌਤ ਹੋ ਗਈ ਹੈ। ਮ੍ਰਿਤਕ ਦੇ ਚਚੇਰੇ ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਸ਼ਨੀਵਾਰ ਨੂੰ ਘਰ ਤੋਂ ਕੰਮ ਲਈ ਦੁਪਹਿਰ ਤਿੰਨ ਵੱਜੇ ਕਾਦੀਆਂ ਤੋਂ ਡੱਲਾ ਪਿੰਡ ਵੱਲ ਆਪਣੀ ਸਵੀਫ਼ਟ ਕਾਰ ਚ ਇਕਲਾ ਜਾ ਰਿਹਾ ਸੀ ਕਿ ਰਸਤੇ ਵਿੱਚ ਬਟਾਲਾ-ਹਰਚੋਵਾਲ ਰੋਡ ਤੇ ਜਦੋਂ ਉਹ ਪਿੰਡ ਲੀਲ ਕਲਾਂ ਕੋਲ ਪਹੁੰਚਿਆ ਤਾਂ ਕਾਰ ਦਾ ਸੰਤੁਲਨ ਖੋਹ ਬੈਠਾ ਅਤੇ ਕਾਰ ਸੜਕ ਕਿਨਾਰੇ ਲਗੇ ਦਰਖ਼ਤ ਨਾਲ ਟਕਰਾ ਗਈ। ਜ਼ਖ਼ਮੀ ਹਾਲਤ ਚ ਉਸਨੂੰ ਬਟਾਲਾ ਹਸਪਤਾਲ ਲੈ ਜਾਂਦਾ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਕਰਾਰ ਦਿੱਤਾ। ਮ੍ਰਿਤਕ ਪਲਸ ਟੂ ਦਾ ਵਿਦਿਆਰਥੀ ਸੀ। ਕਾਦੀਆਂ ਪੁਲੀਸ ਨੇ ਮੌਕੇ ਤੇ ਪਹੁੰਚਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: