ਅਲੁਮਨੀ ਵਲੋਂ ਐਸ ਐਨ ਕਾਲਜ ਕਾਦੀਆਂ ਚ ਵਿਚਾਰ ਚਰਚਾ ਕਰਵਾਈ

ਐਸ ਐਨ ਕਾਲਜ ਕਾਦੀਆਂ ਅਲੁਮਨੀ ਐਸੋਸੀਏਸ਼ਨ ਵੱਲੋਂ ਉਚੇਰੀ ਸਿੱਖਿਆ ਸਮਾਜਿਕ ਸਰੋਕਾਰ ਤੇ ਨਵੇਂ ਰੁਝਾਨ ਵਿਸ਼ੇ ਤੇ

ਚਰਚਾ ਕਰਵਾਈ ਗਈ। ਇੱਸ ਮੋਕੇ ਤੇ ਮੁੱਖ ਮਹਿਮਾਨ ਵਜੋਂ ਪੁੱਜੇ ਹਰਪਾਲ ਸਿੰਘ ਸੰਧਾਵਾਲੀਆ ਨੇ ਸ਼ਿਰਕਤ ਕੀਤੀ। ਪੰਜਾਬੀ ਆਲੋਚਕ ਤੇ ਚਿੰਤਕ ਡਾਕਟਰ ਅਨੂਪ ਸਿੰਘ ਦਾ ਕਾਲਜ

ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਤੇ ਸਮੂਹ ਸਟਾਫ਼ ਅਲੁਮਨੀ ਸਕੱਤਰ ਸੇਵਾ ਮੁਕਤ ਪ੍ਰੋਫ਼ੈਸਰ ਵੀ ਕੇ ਗੁਪਤਾ ਵੱਲੋਂ ਸਵਾਗਤ ਕੀਤਾ ਗਿਆ। ਪ੍ਰਧਾਨਗੀ ਮੰਡਲ ਚ ਮੁੱਖ ਮਹਿਮਾਨ ਤੇ ਬੁਲਾਰਿਆਂ ਨਾਲ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ, ਮੈਂਬਰ ਤਾਰਾ ਸਿੰਘ ਬਾਜਵਾ, ਸਟੇਟ ਐਵਾਰਡੀ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ, ਮੈਂਬਰ ਇੰਜੀ ਨਰਿੰਦਰਪਾਲ ਸਿੰਘ ਸੰਧੂ ਸਮੇਤ ਅਲੁਮਨੀ ਦੇ ਪ੍ਰਮੱਖ ਅਹੁਦੇਦਾਰ ਹਾਜ਼ਰ ਸਨ। ਚਿੰਤਕ ਡਾਕਟਰ ਅਨੂਪ ਸਿੰਘ ਨੇ ਵਿਦਿਆ ਦੇ ਖੇਤਰ ਚ ਆ ਰਹੀਆਂ ਚੁਣੋਤੀਆਂ ਦਾ ਜ਼ਿਕਰ ਕੀਤਾ। ਇੱਸ ਮੋਕੇ ਤੇ ਕਾਲਜ ਦੇ ਵੱਖ ਵੱਖ ਖੇਤਰਾਂ ਚ ਨਾਮਣਾ ਖੱਟਣ ਵਾਲੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇੱਸ ਮੋਕੇ ਤੇ ਮਨਮੋਹਨ ਸਿੰਘ ਉਬਰਾਏ, ਕੋਂਸਲਰ ਸਟੇਟ ਐਵਾਰਡੀ ਗੁਰਬਚਨ ਸਿੰਘ, ਵਿਜੇ ਕੁਮਾਰ ਅਧਿਆਪਕ, ਪ੍ਰੋਫ਼ੈਸਰ ਸੰਦੀਪ ਕੌਰ, ਪ੍ਰੋ ਤੁਸ਼ਾਨ ਬੱਤਰਾ, ਹਰਨੇਕ ਸਿੰਘ, ਗੁਰਬਚਨ ਸਿੰਘ, ਸਰਪੰਚ ਅਪਾਰਜੀਤ ਸਿੰਘ ਘੁੰਮਣ,ਸਰਬਜੀਤ ਸਿੰਘ, ਅਹਿਮਦੀਆ ਮੁਸਲਿਮ ਜਮਾਤ ਦੇ ਸਕੱਤਰ ਮੁਨੀਰ ਅਹਿਮਦ ਹਾਫ਼ਿਜ਼ਾਬਾਦੀ, ਅਮਨਦੀਪ ਕੌਰ, ਰਛਪਾਲ ਸਿੰਘ,ਦਿਲਬਾਗ਼ ਸਿੰਘ ਸਮੇਤ ਅਨੇਕ ਪੁਰਾਣੇ ਵਿਦਿਆਰਥੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: