ਆਪੇ ਕੰਮ ਨਾ ਕਰ ਸਕੀ ਕਾਂਗਰਸ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਹਨ ਕੰਮ ਕਰਾੳ: ਬਬੀਤਾ ਖੋਸਲਾ

ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾ ਸਕੱਤਰ ਬਬੀਤਾ ਖੋਸਲਾ ਨੇ ਕਿਹਾ ਹੈ ਕਿ ਪੰਜਾਬ ਚ ਕਾਂਗਰਸ ਨੇ ਪੰਜ ਸਾਲਾਂ ਤੱਕ ਰਾਜ ਕੀਤਾ। ਪਰ ਪੰਜਾਬ ਦੇ ਲੋਕਾਂ ਲਈ ਇਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ। ਪੰਜਾਬ ਤੋਂ ਸੱਤਾ ਖੁੱਸਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਦੋਂ ਤੋਂ ਆਪ ਨੇ ਪੰਜਾਬ ਚ ਸੱਤਾ ਸੰਭਾਲੀ ਹੈ ਉਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਲੋਕ ਹਿਤਾਂ ਦੀ ਗੱਲ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਰਾਜ ਚ ਆਪੇ ਕੰਮ ਤਾਂ ਨਾ ਕਰ ਸੀ ਹੁਣ ਆਪ ਸਰਕਾਰ ਨੂੰ ਮਸ਼ਵਰੇ ਦੇ ਰਹੇ ਹਨ। ਜੋ ਸਾਬਤ ਕਰਦਾ ਹੈ ਕਿ ਕਾਂਗਰਸ ਪੰਜਾਬ ਦੇ ਲੋਕਾਂ ਦੀ ਉਮੀਦਾਂ ਚ ਖਰੀ ਨਾ ਉੱਤਰ ਸਕੀ। ਸ਼੍ਰੀਮਤਿ ਬਬੀਤਾ ਖੋਸਲਾ ਨੇ ਕਿਹਾ ਕਿ ਜਿਹੜੇ ਵੀ ਪਾਰਟੀ ਸਾਨੂੰ ਲੋਕਾਂ ਦੇ ਹਿਤਾਂ ਲਈ ਮਸ਼ਵਰੇ ਦੇਣਗੇ ਸਾਡੀ ਪਾਰਟੀ ਉਸ ਤੇ ਜ਼ਰੂਰ ਧਿਆਨ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ ਅਸੀਂ ਭਰਸ਼ਟਾਚਾਰ ਤੋਂ ਪਾਕ ਕਰ ਕੇ ਰਹਾਂਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: