ਕਾਦੀਆਂ ਚ ਸੰਗ ਲਈ ਲੰਗਰ ਸੇਵਾ ਸ਼ੁਰੂ

ਚੋਹਲਾ ਸਾਹਿਬ ਦੇ ਦਰਸ਼ਨਾ ਲਈ ਪੈਦਲ ਚਲਣ ਵਾਲੀ ਯਾਤਰਾ ਦੇ ਸਵਾਗਤ ਲਈ ਕਾਦੀਆਂ

ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਨੋਜਵਾਨ ਸੇਵਕ ਜੱਥਾ ਦੇ ਪ੍ਰਧਾਨ ਅਵਤਾਰ ਸਿੰਘ ਭਾਟੀਆ ਨੇ ਦੱਸਿਆ ਕਿ ਅੱਜ ਤੋਂ ਸੰਗਤਾ ਲਈ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜੋਕਿ 3 ਮਾਰਚ ਤੱਕ ਜਾਰੀ ਰਹੇਗੀ। ਇੱਸ ਮੋਕੇ ਤੇ ਸ਼ਹਿਰ ਦੀਆਂ ਅੋਰਤਾਂ, ਮਰਦ, ਬੱਚੇ ਅਤੇ ਯੁਵਤੀਆਂ ਸੇਵਾ ਚ ਲਗੇ ਹਨ। ਸ਼ਰਧਾਲੂਆਂ ਦੇ ਠਹਰਾਉਣ ਲਈ ਹਿੰਦੂ, ਸਿੱਖ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਹਨ। 3 ਮਾਰਚ ਨੂੰ ਲੱਖਾਂ ਸ਼ਰਧਾਲੂਆਂ ਨੂੰ ਲੈਕੇ ਸੰਗ ਕਾਦੀਆਂ ਤੋਂ ਹੋਕੇ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: