ਕਾਦੀਆਂ ਤੋਂ ਅੰਮ੍ਰਿਤਸਰ ਰੋਡ ਸ਼ੋ ਲਈ ਬਬਿਤਾ ਖੋਸਲਾ ਦੀ ਅਗੁਆਈ ਹੇਠ ਜੱਥਾ ਗਿਆ

ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਸਕੱਤਰ ਬਬਿਤਾ ਖੋਸਲਾ ਕਾਦੀਆਂ ਤੋਂ ਵਿਸ਼ੇਸ਼ ਬਸਾਂ ਰਾਹੀ ਜੱਥਾ ਲੈਕੇ ਅੰਮ੍ਰਿਤਸਰ ਰੋਡ ਸ਼ੋ ਚ ਹਿਸਾ ਲੈਣ ਲਈ ਰਵਾਨਾ ਹੋਏ। ਇੱਸ ਮੋਕੇ ਤੇ ਸ਼੍ਰੀਮਤਿ ਬਬਿਤਾ ਖੋਸਲਾ ਨੇ ਕਿਹਾ ਕਿ ਪੰਜਾਬ ਭਰ ਤੋਂ ਹਜ਼ਾਰਾਂ ਦੀ ਤਾਦਾਦ ਚ ਲੋਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਵਾਗਤ ਲਈ ਅੰਮ੍ਰਿਤਸਰ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚ ਵੀ ਆਈ ਪੀ ਕਲਚਰ ਨੂੰ ਜੜ ਤੋਂ ਖ਼ਤਮ ਕਰਨ ਲਈ ਸਰਕਾਰ ਬਣਨ ਤੋਂ ਪਹਿਲਾਂ ਹੀ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੰਬਰ ਚ ਹਿਮਾਚਲ ਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਚ ਪੰਜਾਬ ਤੋਂ ਵੀ ਪਾਰਟੀ ਵਰਕਰ ਜਾਣਗੇ ਅਤੇ ਉਥੇ ਵੀ ਸਾਡੀ ਸਰਕਾਰ ਦਾ ਗਠਨ ਹੋਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: