ਕਾਦੀਆਂ ਦੇ ਐਸ ਐਚ ਉ ਨੂੰ ਸਸਪੈਂਡ ਕਰਕੇ ਉਨ੍ਹਾਂ ਦੀ ਥਾਂ ਅਮੋਲਕ ਨੂੰ ਤੈਨਾਤ ਕੀਤਾ

ਕਾਦੀਆਂ ਦੇ ਐਸ ਐਚ ਉ ਸ਼੍ਰੀ ਰੱਛਪਾਲ ਸਿਮਘ ਨੂੰ ਸਸਪੈਂਡ ਕਰਕੇ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਜਦਕਿ ਉਨ੍ਹਾਂ ਦੀ ਥਾਂ ਤੇ ਅਮੋਲਕ ਸਿੰਘ ਨੂੰ ਕਾਦੀਆਂ ਦਾ ਐਸ ਐਚ ਉ ਤੈਨਾਤ ਕੀਤਾ ਗਿਆ ਹੈ। ਸ਼੍ਰੀ ਅਮੋਲਕ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਐਸ ਐਚ ਉ ਕਾਦੀਆਂ ਸ਼੍ਰੀ ਰਛਪਾਲ ਸਿੰਘ ਨੂੰ ਪਿੰਡ ਕੋਟ ਟੋਰਡਰਮਲ ਦੇ ਇੱਕ ਕੇਸ ਚ ਲਾਪਰਵਾਹੀ ਕਰਨ ਦੇ ਦੋਸ਼ਾਂ ਹੇਠ ਸਸਪੈਂਡ ਕੀਤਾ ਗਿਆ ਹੈ। ਪੰਜਾਬ ਚ ਆਪ ਦੀ ਸਰਕਾਰ ਦਾ ਗਠਨ ਅਜੇ ਹੋਣਾ ਬਾਕੀ ਹੈ ਪਰ ਪੰਜਾਬ ਦੇ ਭਾਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਗਰਮ ਹੁੰਦੀਆਂ ਹੀ ਪੁਲੀਸ ਅਧਿਕਾਰੀ ਵੀ ਐਕਸ਼ਨ ਵਿੱਚ ਆ ਗਏ ਹਨ।
ਫ਼ੋਟੋ: ਕਾਦੀਆਂ ਥਾਣਾ ਦੇ ਨਵੇਂ ਐਸ ਐਚ ਉ

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: