ਕਾਦੀਆਂ ਦੇ ਨੋਜਵਾਨ ਦੀ ਲਾਸ਼ ਮਿਲੀ

ਅੱਜ ਰਾਤ ਲਗਪਗ ਸਾਡੇ ਅੱਠ ਵਜੇ ਦੇ ਕਰੀਬ ਕਾਦੀਆਂ ਦੇ ਇੱਕ ਨੌਜਵਾਨ ਦੀ ਗਲੀ ਸੜੀ ਹਾਲਤ ਚ ਵਾਈਟ ਐਵਨਿਉ ਸਿੱਥਤ ਇੱਕ ਸੂਨਸਾਨ ਪਲਾਟ ਤੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ੂਭਮ (22) ਪੁੱਤਰ ਪ੍ਰੇਮੀ ਵਾਸੀ ਕਾਦੀਆਂ ਪਿਛਲੇ 4 ਦਿਨਾਂ ਤੋਂ ਲਾਪਤਾ ਸੀ। ਉਸਦੇ ਘਰ ਵਾਲੇ ਉਸਦੀ ਖੋਜ ਚ ਸਨ। ਤਲਾਸ਼ ਦੋਰਾਣ ਉਸਦੀ ਲਾਸ਼ ਵਾਈਟ ਐਵਨਿਉ ਦੇ ਪਲਾਟ ਤੋਂ ਬਰਾਮਦ ਹੋਈ। ਪੁਲੀਸ ਮੌਕੇ ਤੇ ਪਹੁੰਚ ਗਈ ਹੈ। ਕਾਦੀਆਂ ਥਾਣਾ ਮੁੱਖੀ ਸਰਦਾਰ ਅਮੋਲਕ ਸਿੰਘ ਨੇ ਮੌਕੇ ਤੇ ਦੱਸਿਆ ਕਿ ਲਾਸ਼ ਦੀ ਹਾਲਤ ਕਾਫ਼ੀ ਖ਼ਸਤਾ ਹੋ ਚੁਕੀ ਹੈ। ਪਹਿਲੀ ਨਜ਼ਰ ਚ ਇੱਹ ਮਾਮਲਾ ਨਸ਼ੇ ਦਾ ਲਗਦਾ ਹੈ। ਨੋਜਵਾਨ ਬਾਰੇ ਪਤਾ ਲੱਗਾ ਹੈ ਕਿ ਉਹ ਨਸ਼ੇ ਦਾ ਆਦੀ ਸੀ। ਪੁਲੀਸ ਨੇ ਲਾਸ਼ ਕਬਜ਼ੇ ਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: