ਜਗਰੂਪ ਸਿੰਘ ਸੇਖਵਾਂ ਨੂੰ ਰਾਜ ਸਭਾ ਚ ਭੇਜਿਆ ਜਾ ਸਕਦਾ ਹੈ

ਆਮ ਆਦਮੀ ਪਾਰਟੀ ਜਗਰੂਪ ਸਿੰਘ ਸੇਖਵਾਂ ਨੂੰ ਰਾਜ ਸਭਾ ਚ ਭੇਜ ਸਕਦੀ ਹੈ। ਜਗਰੂਪ ਸਿੰਘ ਸੇਖਵਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਚ ਉਤਾਰਿਆ ਸੀ ਉਹ 34195 ਵੋਟਾਂ ਪ੍ਰਾਪਤ ਕਰਕੇ ਤੀਜੇ ਸਥਾਨ ਚ ਰਹੇ। ਜਦਕਿ ਪ੍ਰਤਾਪ ਸਿੰਘ ਬਾਜਵਾ ਇਸ ਹਲਕੇ ਤੋਂ ਜੇਤੂ ਰਹੇ। ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਇਸੇ ਮਹੀਨੇ ਖ਼ਤਮ ਹੋ ਰਿਹਾ ਹੈ। ਉਹ ਪੰਜਾਬ ਦੇ ਤਾਕਤਵਰ ਨੇਤਾ ਵੱਜੋਂ ਪਹਿਚਾਣੇ ਜਾਂਦੇ ਹਨ। ਅਤੇ ਉਹ ਲੋਕ ਸਭਾ ਮੈਂਬਰ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਕੈਬਨਿਟ ਮੰਤਰੀ ਦੇ ਪਦ ਤੇ ਰਹਿ ਚੁਕੇ ਹਨ। ਉਨ੍ਹਾਂ ਦਾ ਦਬਦਬਾ ਕਾਦੀਆਂ ਵਿਧਾਨ ਸਭਾ ਹਲਕੇ ਚ ਘਟਾਉਣ ਲਈ ਆਪ ਜਗਰੂਪ ਸਿੰਘ ਸੇਖਵਾਂ ਨੂੰ ਇੱਸ ਹਲਕੇ ਚ ਮਜ਼ਬੂਤ ਕਰਨ ਲਈ ਰਾਜ ਸਭਾ ਚ ਭੇਜ ਸਕਦੀ ਹੈ। ਜਿਸਦੇ ਚਲਦੀਆਂ ਪਾਰਟੀ ਨੂੰ ਜਿਥੇ ਮਜ਼ਬੂਤੀ ਹਾਸਲ ਹੋ ਸਕੇਗੀ। ਇਸੇ ਤਰ੍ਹਾਂ ਕਾਂਗਰਸ ਦੇ ਤਾਕਤਵਰ ਚਿਹਰੇ ਨੂੰ ਕਮਜ਼ੋਰ ਕਰਨ ਚ ਆਪ ਨੂੰ ਮਦਦ ਮਿਲੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: