ਜਦੋਂ ਪਾਰਕ ਨੂੰ ਖ਼ਤਮ ਕਰ ਡੰਪ ਚ ਤਬਦੀਲ………

ਆਮ ਆਦਮੀ ਪਾਰਟੀ ਚ ਦੂਜੀ ਪਾਰਟੀ ਤੋਂ ਬੇਸੱLਕ ਕੁੱਝ ਨੇਤਾ ਸ਼ਾਮਲ ਹੋ ਗਏ ਹਨ। ਪਰ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਣ ਚ ਕਾਫ਼ੀ ਸਮਾਂ ਲੱਗ ਸਕਦਾ ਹੈ। ਅੱਜ ਜਦੋਂ ਜਗਰੂਪ ਸਿੰਘ ਸੇਖਵਾਂ ਬਹਿਸ਼ਤੀ ਮਕਬਰਾ ਦੇ ਨੇੜੇ ਬਣੇ ਡੰਪ ਦਾ ਜਾਇਜ਼ਾ ਲੈਣ ਲਈ ਆਏ ਤਾਂ ਇੱਕ ਵਿਅਕਤੀ ਜੋਕਿ ਕੁੱਝ ਸਮਾਂ ਪਹਿਲਾਂ ਆਪ ਚ ਸ਼ਾਮਲ ਹੋਇਆ ਹੈ ਉਸ ਨੇ ਆਪਣੀ ਘਟਿਆ ਸੋਚ ਦਾ ਮੁਜ਼ਾਹਿਰਾ ਕਰਦੀਆਂ ਡੰਪ ਦੇ ਨੇੜੇ ਬਣੇ ਪਬਲਿਕ ਪਾਰਕ ਨੂੰ ਹੀ ਖ਼ਤਮ ਕੀਤੇ ਜਾਣ ਦੀ ਮੰਗ ਕਰ ਦਿੱਤੀ। ਅਤੇ ਕਿਹਾ ਇੱਥੇ ਪਹਿਲਾਂ ਡੰਪ ਸੀ ਅਤੇ ਕਬਜ਼ਾ ਕਰ ਕੇ ਇਹ ਪਾਰਕ ਬਣਾਇਆ ਗਿਆ ਹੈ। ਮੌਕੇ ਤੇ ਮੌਜੂਦ ਕੁੱਝ ਮੋਹਤਬਰਾਂ ਨੇ ਤੁਰੰਤ ਦੱਸਿਆ ਕਿ ਇਹ ਪਾਰਕ ਤਾਂ ਸਰਕਾਰੀ ਪਾਰਕ ਹੈ। ਕਾਦੀਆਂ ਚ ਸਿਰਫ਼ ਇਹੋ ਇਕਲੌਤਾ ਪਾਰਕ ਹੈ ਜੋ ਸ਼ਹਿਰ ਵਾਸੀਆਂ ਨੂੰ ਭੇਂਟ ਕੀਤਾ ਗਿਆ ਹੈ ਅਤੇ ਇਸ ਪਾਰਕ ਦਾ ਪੂਰਾ ਕੰਮ ਹੋਣਾ ਬਾਕੀ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਆਪ ਦੇ ਸੀਨੀਅਰ ਆਗੂਆਂ ਨੂੰ ਮੰਗ ਕੀਤੀ ਹੈ ਕਿ ਪਾਰਟੀ ਵਿੱਚ ਸੂਝਵਾਨ ਅਤੇ ਲੋਕਾਂ ਦੇ ਹਿਤੈਸ਼ੀLਆਂ ਨੂੰ ਹੀ ਪਾਰਟੀ ਚ ਤਰਜੀਹ ਦਿੱਤੀ ਜਾਵੇ। ਅਤੇ ਤੰਗ ਮਾਨਸਿਕਤਾ ਵਿਖਾਉਣ ਵਾਲੇ ਲੋਕਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: