ਝੁੱਠੇ ਪਰਚੇ ਦੀ ਜਾਂਚ ਐਸ ਐਸ ਪੀ ਬਟਾਲਾ ਨੂੰ ਸੋਂਪੀ

ਆਮ ਆਦਮੀ ਪਾਰਟੀ ਪੰਜਾਬ ਦੀ ਜਾਇੰਟ ਸਕੱਤਰ ਬਬਿਤਾ ਖੋਸਲਾ ਨੇ ਕਾਦੀਆਂ ਚ ਪੈ੍ਰਸ ਕਰਕੇ ਕਿਹਾ ਹੈ ਕਿ ਉਸਦੇ ਉਤੇ ਕਾਂਗਰਸ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇੱਸ ਸਬੰਧ ਚ ਉਨ੍ਹਾਂ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਕਿ ਕਾਦੀਆਂ ਪੁਲੀਸ ਨੇ ਸਿਆਸੀ ਕਿੜ ਕੱਢਣ ਲਈ ਕਾਂਗਰਸ ਦੀ ਸ਼ਹਿ ਤੇ ਝੂਠਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ 20 ਫ਼ਰਵਰੀ ਨੁੰ ਉਹ ਕਾਦੀਆਂ ਦੀ ਵਾਰਡ ਨੰਬਰ 149 ਚ ਆਪਣੀ ਪਾਰਟੀ ਦੇ ਬੂਥ ਚ ਸਨ। ਉਨ੍ਹਾਂ ਮੰਗ ਕੀਤੀ ਹੈ ਕਿ ਸੀਸੀ ਟੀਵੀ ਅਤੇ ਉਨ੍ਹਾਂ ਦੀ ਮੋਬਾਇਲ ਲੋਕਸੇLਨ ਦਾ ਪਤਾ ਲਗਾਇਆ ਜਾਵੇ ਕਿ ਉਹ ਉਸ ਦਿੱਨ ਕਿਧਰ ਸਨ। ਇੱਸ ਮੋਕੇ ਤੇ ਪਿੰ੍ਰਸ, ਹੈਪੀ, ਸੋਨੂੰ,ਹੀਰਾਵੰਸ਼ੀ, ਹੈਪੀ ਮਸੀਹ, ਸਿਮੋਨਸ, ਰਾਜੂ ਮਸੀਹ ਆਦਿ ਮੋਜੂਦ ਸਨ। ਦੂਜੇ ਪਾਸੇ ਜ਼ਿਲਾ ਚੋਣ ਅਧਿਕਾਰੀ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਮਾਮਲੇ ਦੀ ਜਾਂਚ ਐਸ ਐਸ ਪੀ ਬਟਾਲਾ ਨੂੰ ਸੋਂਪ ਦਿੱਤੀ ਹੈ। ਅਤੇ ਨਿਰਦੇਸ਼ ਦਿੱਤਾ ਹੈ ਕਿ 10 ਮਾਰਚ ਤੱਕ ਇੱਸ ਮਾਮਲੇ ਦੀ ਇੰਕਵਾਇਰੀ ਕਰਕੇ ਰਿਪੋਰਟ ਭੇਜੀ ਜਾਵੇ। ਇੱਸ ਮਾਮਲੇ ਸਬੰਧੀ ਐਸ ਐਸ ਪੀ ਬਟਾਲਾ ਸ਼੍ਰੀ ਗੋਰਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਗਹਿਰਾਈ ਨਾਲ ਕੀਤੀ ਜਾਵੇਗੀ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸਦੇ ਵਿਰੁੱਧ ਕਾਰਵਾਈ ਹੋਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: