ਦੁੱਧ ਪੀਂਦੇ ਬਚਿਆਂ ਨਾਲ ਭੀਖ ਮੰਗ ਰਹਿਆਂ ਹਨ ਮਹਿਲਾਵਾਂ

ਕਾਦੀਆਂ ਚ ਬਾਹਰੋਂ ਆਕੇ ਭੀਖ ਮੰਗਣ ਵਾਲੀਆਂ ਦੀ ਤਾਦਾਦ ਲਗਾਤਾਰ ਵਧਦੀ ਚਲੀ ਜਾ ਰਹੀ ਹੈ। ਚਿੰਤਾਜਨਕ ਗੱਲ ਇਹ ਹੈ ਕਿ ਮਹਿਲਾਵਾਂ ਆਪਣੇ ਨਵ ਜਨਮੇ ਅਤੇ ਦੁੱਧ ਪੀਂਦੇ ਬਚਿਆਂ ਨੂੰ ਗੋਦੀ ਚੁੱਕ ਕੇ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ।

ਕਈ ਭਿਖਾਰਨਾਂ ਨੇ ਤਾਂ ਆਪਣੇ ਛੋਟ ਛੋਟੇ ਬੱਚੇ ਸਕੂਲ ਭੇਜਣ ਦੀ ਥਾਂ ਮੰਗਣ ਦੇ ਕੰਮ ਚ ਲੱਗਾ ਦਿੱਤੇ ਹਨ। ਇਸ ਧੰਦੇ ਚ ਭੀਖ ਮੰਗਣ ਵਾਲੀਆਂ ਨੇ ਤਾਂ ਆਪਣਾ ਪੂਰਾ ਪਰਵਾਰ ਹੀ ਝੋਕ ਦਿੱਤਾ ਹੈ। ਇਸ ਸਬੰਧ ਚ ਸਮਾਜ ਸੇਵਕ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਭਿਖਾਰੀਆਂ ਨੇ ਇਸ ਨੂੰ ਬਾਕਾਇਦਾ ਧੰਦਾ ਬਣਾ ਲਿਆ ਹੈ। ਲੋਕਾਂ ਵੱਲੋਂ ਪੈਸੇ ਦਿੱਤੇ ਜਾਣ ਨਾਲ ਉਨ੍ਹਾਂ ਨੂੰ ਭੀਖ ਮੰਗਣ ਦਾ ਹੋਂਸਲਾ ਮਿਲਦਾ ਹੈ। ਬਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਛੋਟੀ ਉਮਰ ਚ ਹੀ ਇਨ੍ਹਾਂ ਨੂੰ ਮੰਗਣ ਦੇ ਧੰਦੇ ਚ ਧਕੇਲ ਕੇ ਉਨ੍ਹਾਂ ਨਾਲ ਵੱਡੀ ਇਨਸਾਫ਼ੀ ਹੋ ਰਹੀ ਹੈ। ਸਮਾਜ ਚ ਵੀ ਇਸ ਦਾ ਗ਼ਲਤ ਅਸਰ ਪੈਂਦਾ ਹੈ ਅਤੇ ਅਨਪੜ੍ਹਤਾ ਦਰ ਵੱਧ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜ਼ਿਲ੍ਹਾ ਚ ਬਾਲ ਕਲਿਆਣ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਇਸ ਤਰਾਂ ਦੇ ਬਚਿਆਂ ਦਾ ਭਵਿੱਖ ਖ਼ਰਾਬ ਹੋਣ ਤੋਂ ਬਚਾਉਣ ਲਈ ਅੱਗੇ ਆਵੇ ਅਤੇ ਲੋੜੀਂਦੀ ਕਦਮ ਚੁੱਕੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: