ਨਗਰ ਕੌਂਸਲ ਕਾਦੀਆਂ ਦੇ ਦਫ਼ਤਰ ਚ ਚੀਫ਼ ਇੰਜੀਨੀਅਰ ਲੋਕਲ ਬਾਡੀ ਪੰਜਾਬ ਨੇ ਚੈਕਿੰਗ ਕੀਤੀ

ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਰਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਅੱਜ ਚੀਫ਼ ਇੰਜੀਨੀਅਰ ਲੋਕਲ ਬਾਡੀ ਪੰਜਾਬ ਚੰਡੀਗੜ੍ਹ ਦੀ ਟੀਮ ਵੱਲੋਂ ਕਮੇਟੀ ਦੇ ਰਿਕਾਰਡ ਚੈੱਕ ਕੀਤੇ ਗਏ। ਇਹ ਟੀਮ 11 ਵਜੇ ਤੋਂ ਲੈ ਕੇ ਸਾਢੇ ਤਿੰਨ ਵਜੇ ਤੱਕ ਰਿਕਾਰਡ ਚੈਕ ਕਰਦੀ ਰਹੀ। ਇੱਸ ਮੌਕੇ ਤੇ ਚੀਫ਼ ਇੰਜੀਨੀਅਰ ਲੋਕਲ ਬਾਡੀਜ਼ ਪੰਜਾਬ ਸ਼੍ਰੀ ਕੁਲਦੀਪ ਵਰਮਾ ਨੇ ਦੱਸਿਆ ਕਿ ਇਹ ਸਾਧਾਰਨ ਚੈਕਿੰਗ ਸੀ। ਇਸ ਚੈਕਿੰਗ ਚ ਮੁਲਾਜ਼ਮਾਂ ਦੇ ਹਾਜ਼ਰੀ ਰਜਿਸਟਰ, ਵਿਕਾਸ ਕਾਰਜਾਂ ਲਈ ਸਰਕਾਰੀ ਗਰਾਂਟ ਅਤੇ ਹੋ ਚੁੱਕੇ ਵਿਕਾਸ ਕਾਰਜਾਂ ਦਾ ਰਿਕਾਰਡ ਚੈੱਕ ਕਰ ਕੇ ਜਾਣਕਾਰੀ ਲਈ ਗਈ। ਉਨ੍ਹਾਂ ਕਿਹਾ ਕਿ ਜੋ ਪੈਸਾ ਵਿਕਾਸ ਕਾਰਜਾਂ ਚ ਖ਼ਰਚ ਕੀਤਾ ਗਿਆ ਹੈ ਉਸ ਨੂੰ ਵਿਭਾਗ ਚ ਸਬਮਿਟ ਕੀਤਾ ਜਾਵੇਗਾ। ਇੱਸ ਮੌਕੇ ਤੇ ਟੀਮ ਨੇ ਗਲੀਆਂ, ਨਾਲੀਆਂ ਦੇ ਨਾਲ ਨਾਲ ਹਰਚੋਵਾਲ ਰੋਡ, ਵਾਈਟ ਐਵਨਿਉ,ਮੁਹੱਲਾ ਪ੍ਰਤਾਪ ਨਗਰ, ਧਰਮਪੁਰਾ ਮੁਹੱਲਾ ਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇੱਸ ਮੌਕੇ ਤੇ ਨਗਰ ਕੌਂਸਲ ਕਾਦੀਆਂ ਦੇ ਈ ੳ ਸ਼੍ਰੀ ਜਤਿੰਦਰ ਕੁਮਾਰ ਮਹਾਜਨ, ਐ ਸੀ ਗੁਰਦਾਸਪੁਰ, ਐਸ ੳ ਬਟਾਲਾ ਸ਼੍ਰੀ ਗੁਰਿੰਦਰ ਸਿੰਘ ਮੌਜੂਦ ਸਨ। ਇੱਹ ਗੱਲ ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਦੇ ਦੌਰਾਨ ਕਦੇ ਵੀ ਇਸ ਤਰ੍ਹਾਂ ਦੀ ਟੀਮ ਵੱਲੋਂ ਚੈਕਿੰਗ ਨਹੀਂ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: