ਨਗਰ ਕੌਂਸਲ ਕਾਦੀਆਂ ਦੇ ਖ਼ਿਲਾਫ਼ ਰੋਸ ਪਰਦਰਸ਼ਨ ਕੀਤਾ

ਨਗਰ ਕੋਂਸਲ ਕਾਦੀਆਂ ਦੇ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਬਣਾਏ ਜਾ ਰਹੇ ਡੰਪ ਦਾ ਵਿਰੋਧ ਕਰਦੀਆਂ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸਵੇਰੇ ਦੱਸ ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਜੇਸੀ ਬੀ ਮਸ਼ੀਨ ਮੰਗਵਾ ਕੇ ਕੌਂਸਲ ਦੀ ਕੂੜਾ ਸੁੱਟਣ ਵਾਲੀ ਟਰੈਕਟਰ ਟਰਾਲੀ ਦਾ ਰਸਤਾ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਤੇ ਸਾਬਕਾ ਕੌਂਸਲਰ ਸੁੱਚਾ ਸਿੰਘ ਜੌਹਲ,ਬਲਜੀਤ ਸਿੰਘ ਬਲੀ, ਸਕੱਤਰ ਸਿੰਘ, ਜਗੀਰ ਕੌਰ, ਜਸਬੀਰ ਸਿੰਘ, ਬਲਜੀਤ ਸਿੰਘ, ਗੁਰਜੰਟ ਸਿੰਘ ਨਿਰਮਲ ਸਿੰਘ, ਸੰਜੀਵ ਭਾਟੀਆ ਸਮੇਤ ਵੱਡੀ ਤਾਦਾਦ ਵਿੱਚ ਲੋਕ ਮੌਜੂਦ ਸਨ। ਇਨ੍ਹਾਂ ਲੋਕਾਂ ਵੱਲੋਂ ਕਾਦੀਆਂ ਥਾਣਾ ‘ਚ ਸ਼ਿਕਾਇਤ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਨਗਰ ਕੌਂਸਲ ਦੇ ਕਰਮਚਾਰੀ ਜ਼ਬਰਦਸਤੀ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ‘ਚ ਡੰਪ ਕਰ ਰਹੇ ਹਨ। ਅਤੇ ਧਮਕੀਆਂ ਦੇ ਰਹੇ ਹਨ। ਪੁਲੀਸ ਅਤੇ ਹਲਕਾ ਵਿਧਾਇਕ ਤਕ ਮਾਮਲਾ
ਪਹੁੰਚਣ ਦੇ ਬਾਵਜੂਦ ਉਨ੍ਹਾਂ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਨਗਰ ਕੌਂਸਲ ਕਾਦੀਆਂ ਦੇ ਈ ੳ ਸ਼੍ਰੀ ਜਤਿੰਦਰ ਕੁਮਾਰ ਮਹਾਜਨ ਨੇ ਕਿਹਾ ਹੈ ਕਿ ਕੌਂਸਲ ਆਪਣੀ ਮਾਲਕੀ ਵਾਲੀ ਜ਼ਮੀਨ ‘ਚ ਕੂੜਾ ਡੰਪ ਕਰ ਰਹੀ ਹੈ। ਜਦਕਿ ਸਰਕਾਰੀ ਕੰਮ ਨੂੰ ਰੋਕਣ ਅਤੇ ਕੌਂਸਲ ਦੀ ਮਾਲਕੀ ਵਾਲੀ ਜ਼ਮੀਨ ਦਾ ਰਸਤਾ ਬੰਦ ਕਰਨ ਦੀ ਸ਼ਿਕਾਇਤ ਤੇ ਪੁਲੀਸ ਨੇ ਕਾਰਵਾਈ ਕੀਤੀ ਹੈ। ਜਿਸ ਤੇ ਸ਼ਾਮ ਨੂੰ 4 ਵੱਜੇ ਕੌਂਸਲ ਅਧਿਕਾਰੀਆਂ ਨੇ  ਜੇਸੀਬੀ ਮਸ਼ੀਨ ਮੰਗਵਾ ਕੇ ਕੂੜਾ ਡੰਪ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਸ਼੍ਰੀ ਜਤਿੰਦਰ ਕੁਮਾਰ ਨੇ ਕਿਹਾ ਕਿ ਕੁੱਝ ਲੋਕ ਕੌਂਸਲ ਦੀ ਜ਼ਮੀਨ ‘ਚ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਨੂੰ ਕਿਸੇ ਵੀ ਹਾਲਤ ਚ ਹੋਣ ਨਹੀਂ ਦਿਤਾ ਜਾਵੇਗਾ। 
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: