ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਕੀਮਤ ਚ ਨਹੀਂ ਬਖ਼ਸ਼ਿਆ ਜਾਵੇਗਾ: ਐਸ ਐਸ ਪੀ ਬਟਾਲਾ

ਭਾਰਤ ਵਿਕਾਸ ਪਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾਂ ਦੀ ਅਗਵਾਈ ਹੇਠ ਅੱਜ ਸਥਾਨਕ ਏਵੀਐਮ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਂਟੀ ਡਰੱਗਜ਼ ਅਵੇਅਰਨੈਸ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ।

ਬਟਾਲਾ ਦੇ ਐਸ ਐਸ ਪੀ ਸ਼੍ਰੀ ਗੌਰਵ ਤੂਰਾ ਨੇ ਸ਼ਾਮਾਂ ਰੋਸ਼ਣ ਕਰ ਕੇ ਸੈਮੀਨਾਰ ਦਾ ਉਦਘਾਟਨ ਕੀਤਾ। ਇਸ ਸੈਮੀਨਾਰ ਚ ਇਲਾਕੇ ਦੇ ਵੱਖ

ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਭਾਸ਼ਣ ਦੁਆਰਾ ਨਸ਼ੇ ਤੇ ਰੋਕ ਲਗਾਉਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਐਸ ਐਸ ਪੀ ਬਟਾਲਾ ਸ਼੍ਰੀ ਗੋਰਵ ਤੂਰਾ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਨਸ਼ੇ ਕਰਨ ਦੇ ਕਾਰਨ ਪੁੱਛੇ। ਜਿਸ ਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪਰਗਟ ਕੀਤੇ। ਇਸ ਮੋਕੇ ਤੇ ਐਸ ਐਸ ਪੀ ਬਟਾਲਾ ਸ਼੍ਰੀ ਗੋਰਵ ਤੂਰਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੜਾਈ ਦੇ ਨਾਲ ਨਾਲ ਸਰੀਰਕ ਕਸਰਤ ਅਤੇ ਖੇਡਾਂ ਵਲ ਵੀ ਧਿਆਨ ਦੇਣ। ਜਿਸ ਦੇ ਨਾਲ ਉਨ੍ਹਾਂ ਦਾ ਜੀਵਨ ਚ ਕੁੱਝ ਖ਼ਾਸ ਕਰਨ ਦੀ ਲਾਲਸਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿਰਫ਼ ਸਰਕਾਰੀ ਨੌਕਰੀਆਂ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਪਣਾ ਖੁਦ ਦਾ ਕਾਰੋਬਾਰ ਖੌਲਣਾ ਚਾਹੀਦਾ ਹੈ। ਉਨ੍ਹਾਂ ਨਸ਼ੇ ਦੇ ਵਾਪਰਿਆਂ ਨੂੰ ਤਾੜਨਾ ਕੀਤੀ ਕਿ ਉਹ ਇਹ ਧੰਦਾ ਤੁਰੰਤ ਬੰਦ ਕਰ ਦੇਣ। ਜੇ ਉਹ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਕਰਦੇ ਤਾਂ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਧੰਦੇ ਚ ਅਨੇਕ ਲੋਕ ਜੁੜੇ ਹੋਏ ਹਨ। ਇਸ ਧੰਦੇ ਚ ਜ਼ਿਆਦਾ ਮੁਨਾਫ਼ਾ ਹੁੰਦਾ ਵੇਖ ਉਹ ਨਸ਼ੇ ਦੀ ਦਲ ਦਲ ਚ ਨੌਜਵਾਨ ਪੀੜੀ ਨੂੰ ਫ਼ਸਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕਲ ਦੀ ਲੱਚਰ ਫ਼ਿਲਮਾਂ ਅਤੇ ਗਾਨੇ ਨੂੰ ਨੋਜਵਾਨ ਹਕੀਕਤ ਦੀ ਦੁਨੀਆ ਸਮਝ ਬੈਠੇ ਹਨ। ਗਾਣਿਆਂ ਚ ਹਥਿਆਰ, ਨਸ਼ਾ, ਲੜਕੀ ,ਗੱਡੀ ਅਤੇ ਵਿਦੇਸ਼ ਦੇ ਸੁਪਨੇ ਵਿਖਾ ਕੇ ਨੌਜਵਾਨੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਨਸ਼ੇ ਦੇ ਵਪਾਰੀ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੇ ਸਥਾਨਕ ਐਸੈ ਐਚ ੳ ਨੂੰ ਇਸ ਦੀ ਸੂਚਨਾ ਦੇ ਸਕਦਾ ਹੈ। ਇਸ ਮੌੋਕੇ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪਤੱਰ ਵੀ ਵੰਡੇ। ਇਸ ਮੌਕੇ ਤੇ ਅਪਾਹਿਜਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ। ਭਾਰਤ ਵਿਕਾਸ ਪਰੀਸ਼ਦ ਕਾਦੀਆਂ ਦੇ ਪ੍ਰਮੁੱਖ ਮੁਕੇਸ਼ ਵਰਮਾਂ ਨੇ ਐਸ ਐਸ ਪੀ ਬਟਾਲਾ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਕਾਦੀਆਂ ਥਾਣਾ ਦੇ ਐਸ ਐਚ ੳ ਅਮੋਲਕ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਸਮਰਾ, ਵਿੱਤ ਸਕੱਤਰ ਪਵਨ ਕੁਮਾਰ, ਮੀਤ ਪ੍ਰਧਾਨ ਗੌਰਵ ਰਾਜਪੂਤ, ਆਸ਼ੂ, ਅਸ਼ਵਨੀ ਵਰਮਾਂ, ਆਪ ਦੀ ਸਟੇਟ ਮਹਿਲਾ ਸਕੱਤਰ ਬਬੀਤਾ ਖੋਸਲਾ, ਬਲਜੀਤ ਸਿੰਘ ਬੱਲੀ ਭਾਟੀਆ, ਸੰਜੀਵ, ਮਨੋਜ ਕੁਮਾਰ, ਜਯੋਤੀ ਗੁਪਤਾ, ਮਨਜਿੰਦਰ ਕੌਰ, ਪੁਸ਼ਪਾ ਦੇਵੀ, ਸਮਾਂ ਦੇਵੀ, ਸੁਰਿੰਦਰ ਮੋਹਨ, ਵਿਪਨ ਪਰਾਸ਼ਰ, ਪ੍ਰਦੀਪ ਕੁਮਾਰ, ਸ਼ਸ਼ੀ ਬਾਲਾ, ਪ੍ਰਿੰਸੀਪਲ ਮਮਤਾ ਡੋਗਰਾ, ਡਾਕਟਰ ਬਿਕਰਮਜੀਤ ਸਿੰਘ ਬਾਜਵਾ, ਕਮਲ ਅਗਰਵਾਲ, ਪ੍ਰਕਾਸ਼ ਸਿੰਘ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: