ਭਾਰਤ ਸਰਕਾਰ ਯੁਕਰੇਨ ਚ ਫ਼ਸੀ ਵਿਦਿਆਰਥਣਾਂ ਦੀ ਆਬਰੂ ਬਚਾਏ: ਬਬਿਤਾ ਖੋਸਲਾ

ਆਮ ਆਦਮੀ ਪਾਰਟੀ ਮਹਿਲਾ ਵਿੰਗ ਗੁਰਦਾਸਪੁਰ ਦੀ ਸਕੱਤਰ ਬਬਿਤਾ ਖੋਸਲਾ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਯੁਕਰੇਨ ਚ ਫ਼ਸੀ ਵਿਦਿਆਰਥਣਾਂ ਦੀ ਆਬਰੂ ਬਚਾਉਣ ਲਈ ਠੋਸ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਸ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ ਗਈ ਹੈ। ਬਬਿਤਾ ਖੋਸਲਾ ਨੇ ਕਿਹਾ ਹੈ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਵਾਪਸ ਕਢਣ ਤੇ ਤਰਜੀਹ ਦੇਣੀ ਚਾਹੀਦੀ ਹੈ। ਕਿਉਂਕਿ ਜੋ ਖ਼ਬਰਾਂ ਆ ਰਹੀਆਂ ਹਨ ਉਸਦੇ ਮੁਤਾਬਿਕ ਰੂਸੀ ਫੋਜੀ ਮਹਿਲਾਂਵਾ ਨੂੰ ਆਪਣੇ ਨਾਲ ਲੈ ਗਏ ਹਨ। ਜਿਸਦਾ ਮਤਲਬ ਸਾਫ਼ ਹੈ ਕਿ ਉਨ੍ਹਾਂ ਦੀ ਆਬਰੂ ਨੂੰ ਖ਼ਤਰਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: