ਮੁੱਖ ਮੰਤਰੀ ਨੂੰ ਗੁਮਰਾਹ ਕਰਨ ਵਾਲੇ ਅਧਿਕਾਰੀਆਂ ਤੇ ਹੋਵੇ ਸਖ਼ਤ ਕਾਰਵਾਈ : ਪ੍ਰਤਾਪ ਸਿੰਘ ਬਾਜਵਾ

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਜਾਰੀ ਇੱਕ ਪ੍ਰੈਸ ਬਿਆਨ ਚ ਕਿਹਾ ਹੈ ਕਿ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਚ ਡਾਕਟਰ ਭੀਮ ਰਾਉ ਅੰਬੇਦਕਰ, ਮਹਾਰਾਜਾ ਰਣਜੀਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਬਾਰੇ ਜਿਹੜਾ ਰੈਜ਼ੂਲੇਸ਼ਨ ਪਾਸ ਕੀਤਾ ਗਿਆ ਸੀ ਉਸ ਵਿਚਾਰ ਵਟਾਂਦਰੇ ਚ ਮੈਂ ਇਸ ਯਕੀਨ ਨਾਲ ਸ਼ਾਮਲ ਹੋਇਆ ਸੀ ਕਿ ਪੰਜਾਬ ਸਰਕਾਰ ਨੇ ਇਸ ਤੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਜ਼ਮੀਨੀ ਕਾਨੂੰਨ ਬਾਬਤ ਪੈਲੇਸ ਐਸਂਬਲੀ ਚੰਡੀਗੜ ਜੋਕਿ ਚੰਡੀਗੜ੍ਹ ਕੈਪੀਟਲ ਕੰਪਲੈਕਸ ਦਾ ਹਿੱਸਾ ਹੈ। ਜੋਕਿ ਯੁਨੈਸਕੋ ਵਰਲਡ ਹੈਰੀਟੇਜ ਦੀ ਸਾਈਟ ਹੈ। ਅਤੇ ਇਸ ਬਿਲਡਿੰਗ ਚ ਤਬਦੀਲੀ ਦਾ ਕੰਮ ਸਮਰੱਥ ਅਥਾਰਿਟੀ ਦੀ ਮਨਜ਼ੂਰੀ ਤੋਂ ਬਿਨਾਂ ਸੰਭਵ ਨਹੀਂ ਹੈ। ਇੱਥੋਂ ਤੱਕ ਕਿ ਲੀ ਕੋਬੁਜ਼ੀਅਰ ਆਰਡਰ ਚੰਡੀਗੜ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੰਦਾ ਕਿ ਸ਼ਹਿਰ ਚ ਪ੍ਰਾਈਵੇਟ ਤੌਰ ਤੇ ਬੁੱਤ ਸਥਾਪਿਤ ਕੀਤਾ ਜਾਵੇ। ਸਰਕਾਰ ਨੂੰ ਚਾਹੀਦਾ ਸੀ ਕਿ ਸਹੀ ਜਾਣਕਾਰੀ ਵਿਧਾਇਕਾਂ ਦੇ ਸਾਹਮਣੇ ਲਿਆਣੀ ਚਾਹੀਦੀ ਸੀ। 22 ਮਾਰਚ ਨੂੰ ਵਿਧਾਨ ਸਭਾ ਚ ਸਰਕਾਰ ਨੇ ਵਿਧਾਇਕਾਂ ਨੂੰ ਗੁਮਰਾਹ ਕੀਤਾ ਸੀ। ਜੋਕਿ ਸਾਡੇ ਸਾਰਿਆਂ ਲਈ ਸ਼ਰਮਨਾਕ ਚੀਜ਼ ਹੈ ਜੋਕਿ ਪਹਿਲੀ ਵਾਰੀ ਵਾਪਰੀ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ 2016 ਨੂੰ ਇਸ ਤਰ੍ਹਾਂ ਦਾ ਪ੍ਰਸਤਾਵ ਯੁਟੀ ਪ੍ਰਸ਼ਾਸਨ ਅਸਵੀਕਾਰ ਕਰ ਚੁਕਾ ਹੈ। ਇਨ੍ਹੀ ਵੱਡੀ ਗ਼ਲਤੀ ਮੰਦਭਾਗੀ ਘਟਨਾ ਹੈ। ਜਿਹੜੇ ਵੀ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਕੀਕਤ ਛੁਪਾਈ ਹੈ ਉਹ ਇਸਦੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਗੁਮਰਾਹ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: