ਰਾਹਤ ਫ਼ਾਂਊਂਡੇਸ਼ਨ ਦੇ ਪ੍ਰਧਾਨ ਨੂੰ ਪਹੁੰਚਿਆ ਸਦਮਾ, ਪਿਤਾ ਦਾ ਹੋਇਆ ਦੇਹਾਂਤ

ਰਾਹਤ ਫ਼ਾਂਊਂਡੇਸ਼ਨ ਦੇ ਪ੍ਰਧਾਨ ਅਤੇ ਬਹਾਦਰਪੁਰ ਰਜੋਆ ਦੇ ਪ੍ਰਿੰਸੀਪਲ ਰਾਮ ਲਾਲ ਨੂੰ ਉਨ੍ਹਾਂ ਦੇ ਪਿਤਾ ਸ਼੍ਰੀ ਕਰਤਾਰ ਚੰਦ ਦੇ ਦੇਹਾਂਤ ਤੇ ਗਹਿਰਾ ਦੁੱਖ ਅਤੇ ਸਦਮਾ ਪਹੁੰਚਿਆ ਹੈ। ਸ਼੍ਰੀ ਕਰਤਾਰ ਚੰਦ ਜੀ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਉਹ ਹਮੇਸ਼ਾਂ ਗ਼ਰੀਬਾਂ ਦੀ ਸੇਵਾ ਲਈ ਅੱਗੇ ਰਹਿੰਦੇ ਸਨ। ਉਨ੍ਹਾਂ ਦਾ ਇੱਕ ਬੇਟਾ ਕਸਤੂਰੀ ਲਾਲ ਪੰਜਾਬ ਪੁਲੀਸ ਚ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਹੈ। ਜਦਕਿ ਇੱਕ ਬੇਟਾ ਰਾਮ ਲਾਲ ਪਿੰ੍ਰਸੀਪਲ ਬਹਾਦਰਪੁਰ ਰਜੋਆ, ਨੂੰਹ ਸ਼ਸ਼ੀ ਕਿਰਨ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਖੁਜਾਲਾ ਚ ਪਿੰ੍ਰਸੀਪਲ ਵੱਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੇ ਦੇਹਾਂਤ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਕੱਤਰ ਬਬਿਤਾ ਖੋਸਲਾ, ਪਿੰ੍ਰਸੀਪਲ ਅਮਰਜੀਤ ਸਿੰਘ ਭਾਟੀਆ, ਪਿੰ੍ਰਸੀਪਲ ਸੁਨੀਤਾ ਕੌਸ਼ਲ, ਪ੍ਰਿੰਸੀਪਲ ਕਮਲਜੀਤ ਕੌਰ, ਪਿੰ੍ਰਸੀਪਲ ਲਖਵਿੰਦਰ ਸਿੰਘ, ਪ੍ਰਿੰਸੀਪਲ ਕੁਲਵੰਤ ਸਿੰਘ, ਰਾਕੇਸ਼ ਕੌਸ਼ਲ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਕੁਮਾਰ, ਸਕੱਤਰ ਪਵਨ ਭਾਰਦਵਾਜ, ਵਿਪਨ ਕੁਮਾਰ, ਕਾਦੀਆਂ ਵੈਲਫ਼ੇਅਰ ਕਲੱਬ ਦੇ ਚੇਅਰਮੈਨ ਤਾਰਿਕ ਅਹਿਮਦ ਖ਼ਾਂ, ਪ੍ਰਦੀਪ ਕੁਮਾਰ ਸਮੇਤ ਧਾਰਮਿਕ ਅਤੇ ਸਮਾਜਿਕ ਸੰਸਥਾਂਵਾ ਨੇ ਦੁੱਖ ਦਾ ਪ੍ਰਗਟ ਕੀਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: