ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਕੀਤਾ ਜ਼ਖ਼ਮੀ, ਇੱਕ ਲੁਟੇਰਾ ਕਾਬੂ

ਅੱਜ ਰਾਤ ਲਗਪਗ ਅੱਠ ਵਜੇ ਕੁੱਝ ਲੁਟੇਰਿਆਂ ਨੇ ਲੁੱਟਣ ਦੇ ਮਕਸਦ ਨਾਲ ਇੱਕ ਵਿਅਕਤੀ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਸਬੰਧ ਚ ਪੀੜਿਤ ਵਿਅਕਤੀ ਬਸ਼ਾਰਤ ਅਹਿਮਦ ਪੁੱਤਰ ਨਜ਼ੀਰ ਅਹਿਮਦ ਵਾਸੀ ਮੁਹੱਲਾ ਅਹਿਮਦੀਆ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਚ ਦੱਸਿਆ ਹੈ ਕਿ ਉਹ ਸੈਰ ਕਰ ਰਿਹਾ ਸੀ। ਜਦੋਂ ਉਹ ਜਲਸਾ ਸਾਲਾਨਾ ਹਾਲ ਦੇ ਨੇੜੇ ਪਹੁੰਚਿਆ ਤਾਂ ਦੋ ਮੋਟਰ ਸਾਇਕਲ ਸਵਾਰ ਯੁਵਕ ਉਸ ਦੇ ਕੋਲ ਆਏ ਅਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਕਿਹਾ ਕਿ ਜੋ ਕੁੱਝ ਉਸ ਦੇ ਕੋਲ ਹੈ ਉਨ੍ਹਾਂ ਦੇ ਸਪੁਰਦ ਕਰ ਦੇਵੇ। ਉਸ ਨੇ ਆਪਣਾ ਮੋਬਾਈਲ ਕੱਢ ਕੇ ਉਨ੍ਹਾਂ ਨੂੰ ਦੇ ਦਿੱਤਾ। ਪਰ ਇਨ੍ਹਾਂ ਨੋਜਵਾਨਾਂ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇੱਸ ਘਟਨਾ ਚ ਉਸ ਦਾ ਹੱਥ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਉਸ ਨੇ ਯੁਵਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੋਰਾਣ ਸਾਹਮਣੇ ਤੋਂ ਆ ਰਹੇ ਕੁੱਝ ਯੁਵਕਾਂ ਨੇ ਇੱਕ ਮੋਟਰ ਸਾਈਕਲ ਸਵਾਰ ਲੁਟੇਰੇ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਦੂਜਾ ਸਾਥੀ ਫ਼ਰਾਰ ਹੋਣ ਚ ਕਾਮਯਾਬ ਹੋ ਗਿਆ। ਉਹ ਪੀੜਿਤ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਿਆ ਹੈ। ਫ਼ੜੇ ਗਏ ਲੁਟੇਰੇ ਨੂੰ ਕਾਦੀਆਂ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਜਿਹੜਾ ਯੁਵਕ ਫ਼ੜਿਆ ਗਿਆ ਹੈ ਉਸ ਦੀ ਪਹਿਚਾਣ ਰਣਜੋਤ ਸਿੰਘ ਵੱਜੋਂ ਹੋਈ ਹੈ। ਜਦਕਿ ਫ਼ਰਾਰ ਯੁਵਕ ਦੀ ਪਹਿਚਾਣ ਸਿਮਰ ਵੱਜੋਂ ਹੋਈ ਹੈ। ਦੋਂਵੇ ਲੁਟੇਰੇ ਭਰਤ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਪੁਲੀਸ ਇੱਸ ਮਾਮਲੇ ਚ ਲੋੜੀਂਦੀ ਕਾਰਵਾਈ ਕਰ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: