ਵਿਦਿਆਰਥਣਾਂ ਵੱਲੋਂ ਕਾਲਜ ਪ੍ਰਬਧੰਕਾ ਦੇ ਵਿਰੁਧ ਰੋਸ਼ ਪ੍ਰਦਰਸ਼ਨ ਅਤੇ ਚੱਕਾ ਜਾਮ ਕੀਤਾ ਗਿਆ

ਸ਼੍ਰੀ ਗੁਰੁ ਨਾਨਕ ਦੇਵ ਨਰਸਿੰਗ ਅਕੈਡਮੀ ਦੀ ਜੀ ਐਨ ਐਮ ਵਿਦਿਆਰਥਣਾਂ ਨੇ ਕਾਲਜ ਦੇ ਬਾਹਰ ਹਰਚੋਵਾਲ-ਕਾਦੀਆਂ ਰੋਡ ਨੂੰ ਜਾਮ ਕਰਕੇ ਕਾਲਜ ਪ੍ਰਬੰਧਕਾਂ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਅਰੇ ਬਾਜ਼ੀ ਕੀਤੀ।

ਇੱਸ ਮੌਕੇ ਤੇ ਸਿਮਰਪ੍ਰੀਤ ਕੌਰ, ਕਾਜਲ, ਸੁਮਨ, ਰਣਜੀਤ ਕੌਰ, ਜੋਬਨ, ਦਿਲਪ੍ਰੀਤ,ਰਜਨੀ, ਨਵਪ੍ਰੀਤ, ਸਾਕਸ਼ੀ, ਰੂਬੀ ਅਤੇ ਸੋਨਿਆ ਸਮੇਤ ਕਈ ਵਿਦਿਆਰਥਣਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਫ਼ੀਸ ਜਮਾਂ ਹੋਣ ਦੇ ਬਾਵਜੂਦ ਲਗਪਗ 15 ਐਸ ਸੀ ਸ਼੍ਰੇਣੀ ਦੀ ਵਿਦਿਆਰਥਣਾਂ ਨੂੰ ਬੁਧਵਾਰ ਸਾਰਾ ਦਿਨ ਪ੍ਰੈਕਟੀਕਲ ਪ੍ਰੀਖਿਆ ਤੋਂ ਬਾਹਰ ਕਰ ਦਿੱਤਾ ਅਤੇ ਕਾਲਜ ਪਰਿਸਰ ਤੋਂ ਬਾਹਰ ਕੱਢ ਦਿੱਤਾ। ਇਨ੍ਹਾਂ ਹੀ ਨਹੀਂ ਕਾਲਜ ਪ੍ਰਬੰਧਕ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿਲੀ ਸਕਾਲਰਸ਼ਿਪ ਵੀ ਕਾਲਜ ਫ਼ੀਸ ਚ ਜਮਾਂ ਕਰਵਾਉਣ ਲਈ ਕਹਿ ਰਹੇ ਹਨ। ਅਤੇ ਉਨ੍ਹਾਂ ਦੇ ਮਾਂਪਿਆ ਨਾਲ ਕਾਲਜ ਪ੍ਰਸ਼ਾਸਨ ਗੱਲ ਕਰਨ ਨੂੰ ਤਿਆਰ ਨਹੀਂ ਹਨ। ਜਿਸ ਤੋਂ ਖ਼ਫ਼ਾ ਹੋਕੇ ਵਿਦਿਆਰਥੀਆਂ ਨੇ ਆਪਣੇ ਮਾਂਪਿਆ ਨਾਲ ਧਰਨਾ ਦਿੰਦੇ ਹੋਏ ਹਰਚੋਵਾਲ ਕਾਦੀਆਂ ਰੋਡ ਨੂੰ ਜਾਮ ਕਰ ਦਿੱਤਾ। ਮੋਕੇ ਤੇ ਪੁਲੀਸ ਦੇ ਪਹੁੰਚਣ ਤੇ ਵਿਦਿਆਰਥਣਾਂ ਨੇ ਪੁਲੀਸ ਅਧਿਕਾਰੀ ਨੂੰ ਲਿਖਤੀ ਸ਼ਿਕਾਇਤ ਦੇਕੇ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਕਾਦੀਆਂ ਦੇ ਐਸ ਐਚ ਉ ਸ਼੍ਰੀ ਰਛਪਾਲ ਸਿੰਘ ਨੇ ਕਿਹਾ ਹੈ ਕਿ ਉਹ ਵਿਦਿਆਰਥੀਆਂ ਅਤੇ ਕਾਲਜ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਣਕਾਰੀ ਲੈ ਰਹੇ ਹਨ। ਪੁਲੀਸ ਵੱਲੋਂ ਵਿਦਿਆਰਥੀਆਂ ਨੰੂੰ ਇਸਨਾਫ਼ ਦੇਣ ਦੇ ਆਸ਼ਵਾਸਨ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: